64
ਪਹਿਲਾ ਪਿਆਰ
ਨੌਜਵਾਨ ਆਪਣਾ ਮੱਥਾ ਖ਼ੁਸ਼ੀ ਖ਼ੁਸ਼ੀ ਅੱਗੇ ਕਰਦੇ - ਅਤੇ ਕੁੜੀ ਦੀਆਂ ਅਦਾਵਾਂ (ਜਿਸ ਦੀ ਮੈਂ ਇਕ ਪਾਸੇ ਤੋਂ ਝਲਕ ਦੇਖੀ ਸੀ) ਦਾ ਕੋਈ ਪਹਿਲੂ ਇੰਨਾ ਖ਼ੂਬਸੂਰਤ ਅਤੇ ਦਿਲਕਸ਼ ਸੀ, ਏਨਾ ਪਿਆਰਾ ਅਤੇ ਮਜ਼ੇਦਾਰ ਸੀ ਕਿ ਹੈਰਾਨੀ ਅਤੇ ਖੁਸ਼ੀ ਨਾਲ ਮੇਰੀ ਚੀਖ਼ ਨਿਕਲਣ ਵਾਲੀ ਹੋ ਗਈ, ਅਤੇ ਮੈਂ ਆਪਣੇ ਮੱਥਾ ਉਨ੍ਹਾਂ ਸੁਹਣੀਆਂ ਉਂਗਲਾਂ ਵਿੱਚੋਂ ਇਕ ਨਾਲ ਛੂਹਣ ਬਦਲੇ ਦੁਨੀਆ ਦੀ ਲਗਪਗ ਹਰ ਚੀਜ਼ ਦੇ ਦਿੰਦਾ। ਮੇਰੀ ਬੰਦੂਕ ਜ਼ਮੀਨ ਤੇ ਡਿੱਗ ਗਈ, ਮੈਂ ਆਪਣੀਆਂ ਅੱਖਾਂ ਨਾਲ ਉਹ ਨਾਜ਼ੁਕ ਬਦਨ, ਅਤੇ ਧੌਣ, ਉਹ ਖੂਬਸੂਰਤ ਹੱਥ, ਚਿੱਟੇ ਰੁਮਾਲ ਹੇਠੋਂ ਥੋੜ੍ਹੀਆਂ-ਥੋੜ੍ਹੀਆਂ ਵਿਖਾਈ ਦੇ ਰਹੀਆਂ ਜ਼ੁਲਫਾਂ, ਅੱਧ-ਮੀਟੀਆਂ, ਬੁੱਧੀਮਾਨ ਅੱਖਾਂ ਭਰਵੱਟੇ, ਅਤੇ ਉਨ੍ਹਾਂ ਦੇ ਹੇਠ ਨਾਜ਼ੁਕ ਗੱਲ੍ਹਾਂ ਨੂੰ ਨਿਹਾਰਦੇ ਹੋਏ ਸਭ ਕੁਝ ਵਿਸਾਰ ਬੈਠਾ।
"ਨੌਜਵਾਨ, ਨੌਜਵਾਨ," ਅਚਾਨਕ ਇਕ ਆਵਾਜ਼ ਮੇਰੇ ਨੇੜੇ ਸੁਣਾਈ ਦਿੱਤੀ, "ਕੀ ਅਜਨਬੀ ਕੁੜੀਆਂ ਵੱਲ ਇਸ ਤਰ੍ਹਾਂ ਵੇਖੀਦਾ ਹੈ?"
ਮੈਂ ਪੂਰੀ ਤਰ੍ਹਾਂ ਕੰਬ ਗਿਆ, ਅਤੇ ਦੇਖਿਆ ਕਿ ਮੇਰੇ ਨੇੜੇ, ਹੈੱਜ ਦੇ ਪਿੱਛੇ, ਛੋਟੇ-ਛੋਟੇ ਕੱਟੇ ਕਾਲੇ ਵਾਲਾਂ ਵਾਲਾ ਇਕ ਆਦਮੀ ਖੜ੍ਹਾ ਸੀ। ਉਸ ਨੇ ਮੇਰੇ ਵੱਲ ਮਖੌਲ ਉਡਾਉਣ ਵਾਲੇ ਲਹਿਜੇ ਨਾਲ ਦੇਖਿਆ। ਐਨ ਉਸੇ ਸਮੇਂ ਕੁੜੀ ਨੇ ਮੇਰੇ ਵੱਲ ਮੂੰਹ ਕਰ ਲਿਆ। ਮੈਂ ਉਸ ਦੀਆਂ ਵੱਡੀਆਂ ਸਲੇਟੀ ਅੱਖਾਂ ਦੇਖੀਆਂ, ਜੋ ਉਸ ਦੇ ਡੁੱਲ੍ਹ-ਡੁੱਲ੍ਹ ਪੈਂਦੇ ਜੀਵੰਤ ਚਿਹਰੇ ’ਤੇ ਸਜੀਆਂ ਸਨ। ਉਸਦੇ ਚਿਹਰੇ ਤੇ ਅਚਾਨਕ ਕੰਬਣੀ ਜਿਹੀ ਛਿੜੀ ਅਤੇ ਉਹ ਖਿੜਖਿੜ ਹੱਸਣ ਲੱਗ ਪਈ, ਚਿੱਟੇ ਦੰਦ ਚਮਕੇ, ਖ਼ੁਸ਼ੀ ਨਾਲ ਰਮੀਆਂ ਭਵਾਂ ਉੱਪਰ ਉਠੀਆਂ। ਮੈਂ ਛਿਥਾ ਜਿਹਾ ਪੈ ਗਿਆ, ਆਪਣੀ ਬੰਦੂਕ ਚੁੱਕੀ ਅਤੇ ਆਪਣੇ ਕਮਰੇ ਵੱਲ ਚੱਲ ਪਿਆ, ਉਸਦੇ ਹੱਸਣ ਦੀ ਉੱਚੀ ਆਵਾਜ਼ ਮੇਰੇ ਪਿੱਛੇ ਸੁਣਾਈ ਦੇ ਰਹੀ ਸੀ, ਪਰ ਉਸ ਵਿੱਚ ਕਰੋਧ ਦੀ ਮਿੱਸ ਨਹੀਂ ਸੀ। ਕਮਰੇ ਵਿੱਚ ਜਾਣ ਸਾਰ ਮੈਂ ਆਪਣੇ ਬਿਸਤਰ ਤੇ ਢੇਰ ਹੋ ਗਿਆ ਅਤੇ ਆਪਣਾ ਮੂੰਹ ਹੱਥਾਂ ਨਾਲ ਢੱਕ ਲਿਆ। ਮੇਰਾ ਦਿਲ ਸਚਮੁਚ ਛਾਲਾਂ ਮਾਰ ਰਿਹਾ ਸੀ; ਮੈਂ ਬਹੁਤ ਸ਼ਰਮਿੰਦਾ ਸਾਂ ਅਤੇ ਬਹੁਤ ਖੁਸ਼ ਸਾਂ। ਮੈਂ ਇੱਕ ਅਣਜਾਣ ਵਲਵਲੇ ਦੀ ਗੁਦਗੁਦੀ ਮਹਿਸੂਸ ਕਰ ਰਿਹਾ ਸੀ।
ਜਦੋਂ ਮੈਂ ਆਪਣੇ ਆਪ ਨੂੰ ਸੰਭਾਲ ਲਿਆ, ਮੈਂ ਆਪਣਾ ਹੱਥ-ਮੂੰਹ ਧੋਤਾ ਅਤੇ