ਸਮੱਗਰੀ 'ਤੇ ਜਾਓ

ਪੰਨਾ:First Love and Punin and Babúrin.djvu/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

65

ਚਾਹ ਪੀਣ ਹੇਠਾਂ ਚਲਾ ਗਿਆ। ਜੁਆਨ ਕੁੜੀ ਦੀ ਤਸਵੀਰ ਹਮੇਸ਼ਾ ਮੇਰੇ ਅੱਗੇ ਸੀ। ਮੇਰਾ ਦਿਲ ਵਧੇਰੇ ਸ਼ਾਂਤ ਧੜਕਦਾ ਹੈ, ਪਰ ਇੱਕ ਤਰ੍ਹਾਂ ਦੇ ਸੁੱਖਦਾਈ ਦਮਨ ਤੋਂ ਪੀੜਤ ਸੀ।

"ਤੈਨੂੰ ਕੀ ਹੋਇਆ ਹੈ!" ਅਚਾਨਕ ਮੇਰੇ ਪਿਤਾ ਜੀ ਨੇ ਪੁੱਛਿਆ "ਕੀ ਤੂੰ ਕੋਈ ਕਾਂ ਮਾਰ ਲਿਆ ਹੈ?"

ਮੈਂ ਉਸਨੂੰ ਸਭ ਕੁਝ ਦੱਸਣਾ ਚਾਹੁੰਦਾ ਸੀ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ, ਅਤੇ ਸਿਰਫ਼ ਅੰਦਰੇ ਅੰਦਰ ਮੁਸਕਰਾਇਆ। ਜਦੋਂ ਮੈਂ ਸੌਣ ਜਾ ਰਿਹਾ ਸੀ, ਮੈਂ ਖੁਦ ਇਹ ਨਹੀਂ ਦੱਸ ਸਕਦਾ ਕਿ ਕਿਉਂ ਮੈਂ ਇਕ ਪੈਰ ਤੇ ਤਿੰਨ ਵਾਰ ਘੁੰਮਿਆ, ਵਾਲਾਂ ਨੂੰ ਪਮਾਦ ਨਾਲ ਮਹਿਕਾਇਆ, ਲੇਟ ਗਿਆ ਅਤੇ ਸਾਰੀ ਰਾਤ ਗੂੜ੍ਹੀ ਨੀਂਦ ਸੁੱਤਾ। ਸਵੇਰ ਨੂੰ ਮੈਂ ਇਕ ਪਲ ਲਈ ਜਾਗਿਆ; ਮੈਂ ਆਪਣਾ ਸਿਰ ਉੱਚਾ ਕੀਤਾ, ਖੁਸ਼ੀ ਨਾਲ ਆਲੇ ਦੁਆਲੇ ਦੇਖਿਆ ਅਤੇ ਦੁਬਾਰਾ ਸੌਂ ਗਿਆ।


III

"ਮੈਂ ਉਨ੍ਹਾਂ ਨਾਲ ਨੇੜਤਾ ਕਿਵੇਂ ਕਰ ਸਕਦਾ ਹਾਂ?" ਸਵੇਰੇ ਉੱਠਣ ਸਾਰ ਮੇਰੀ ਪਹਿਲੀ ਸੋਚ ਸੀ। ਆਪਣੀ ਚਾਹ ਪੀਣ ਤੋਂ ਪਹਿਲਾਂ ਮੈਂ ਬਾਗ਼ ਵਿਚ ਗਿਆ; ਪਰ ਮੈਂ ਕੰਨੀ ਦੇ ਬਹੁਤਾ ਨਜ਼ਦੀਕ ਨਹੀਂ ਸੀ ਗਿਆ, ਅਤੇ ਮੈਨੂੰ ਕੋਈ ਨਹੀਂ ਦਿਸਿਆ। ਚਾਹ-ਨਾਸ਼ਤੇ ਤੋਂ ਬਾਅਦ ਮੈਂ ਘਰ ਦੇ ਸਾਹਮਣੇ ਸੜਕ ਤੇ ਥੋੜ੍ਹਾ ਟਹਿਲਣ ਚਲਾ ਗਿਆ। ਖਾਸੀ ਦੂਰ ਤੋਂ ਮੈਂ ਸੱਜੇ ਵਿੰਗ ਦੀਆਂ ਖਿੜਕੀਆਂ ਵੱਲ ਦੇਖਿਆ; ਇਕ ਪਲ ਲਈ ਕੁੜੀ ਦਾ ਚਿਹਰਾ ਖਿੜਕੀ ਵਿੱਚ ਆ ਗਿਆ। ਮੈਂ ਡਰ ਕੇ ਪਿੱਛੇ ਹਟ ਗਿਆ। "ਪਰ ਮੈਨੂੰ ਉਨ੍ਹਾਂ ਨਾਲ ਜਾਣ-ਪਛਾਣ ਕਰਨੀ ਚਾਹੀਦੀ ਹੈ," ਮੈਂ ਮਨ ਹੀ ਮਨ ਸੋਚਿਆ, ਉਦੋਂ ਮੈਂ ਨੈਸਕੁਤਚਨਾਇਆ ਦੇ ਅੱਗੇ ਰੇਤ ’ਤੇ ਸੈਰ ਕਰ ਰਿਹਾ ਸੀ। "ਪਰ ਕਿਵੇਂ? ਇਹ ਸਵਾਲ ਹੈ।" ਮੈਂ ਕੱਲ੍ਹ ਸ਼ਾਮ ਦੀ ਮੁਲਾਕਾਤ ਦੇ ਨਿੱਕੇ ਤੋਂ ਨਿੱਕੇ ਵੇਰਵਿਆਂ ਬਾਰੇ ਸੋਚਿਆ; ਕੁਝ ਕਾਰਨਾਂ ਕਰਕੇ ਮੈਂ ਖ਼ਾਸ ਤੌਰ ਤੇ ਮਨ ਹੀ ਮਨ