ਪਹਿਲਾ ਪਿਆਰ
67
ਮੈਂ ਆਪਣੀ ਪਰੇਸ਼ਾਨੀ ਜ਼ਾਹਰ ਨਹੀਂ ਹੋਣ ਦਿੱਤੀ, ਅਤੇ ਕੋਟ ਤੇ ਇਕ ਨਵੀਂ ਨਕਟਾਈ ਪਹਿਨਣ ਲਈ ਆਪਣੇ ਕਮਰੇ ਵਿਚ ਗਿਆ; ਕਿਉਂਕਿ ਘਰ ਵਿੱਚ ਮੈਂ ਜੈਕਟ ਪਾਈ ਹੋਈ ਸੀ ਅਤੇ ਕਾਲਰ ਮੋੜੇ ਹੋਏ ਸਨ, ਪਰ ਮੈਨੂੰ ਇਹ ਪਸੰਦ ਨਹੀਂ ਸੀ।
IV
ਜ਼ਸੀਏਕਿਨਾਂ ਦੇ ਤੰਗ ਜਿਹੇ ਹਾਲ ਦੇ ਖਲਾਰੇ ਵਿੱਚ ਮੈਂ ਪੂਰੀ ਤਰ੍ਹਾਂ ਆਪ ਮੁਹਾਰੇ ਕੰਬਦਾ ਕੰਬਦਾ ਦਾਖ਼ਲ ਹੋਇਆ ਤਾਂ ਮੇਰਾ ਟਾਕਰਾ ਇੱਕ ਧੌਲੇ ਵਾਲਾਂ ਵਾਲੇ ਬੁੱਢੇ ਨੌਕਰ ਨਾਲ ਹੋਇਆ ਜਿਸ ਦਾ ਗੂੜ੍ਹਾ ਪਿੱਤਲ ਰੰਗਾ ਚਿਹਰਾ ਸੀ ਅਤੇ ਸੂਰ ਦੇ ਬੱਚੇ ਵਰਗੀਆਂ ਗਿੱਡਲ ਜਿਹੀਆਂ ਅੱਖਾਂ ਸਨ ਅਤੇ ਮੱਥੇ ਅਤੇ ਪੁੜਪੜੀਆਂ ਤੇ ਏਨੀਆਂ ਡੂੰਘੀਆਂ ਝੁਰੜੀਆਂ ਸਨ ਜਿਹੋ ਜਿਹੀਆਂ ਮੈਂ ਪਹਿਲਾਂ ਕਦੇ ਨਹੀਂ ਵੇਖੀਆਂ ਸਨ। ਉਸਦੇ ਹੱਥ ਵਿੱਚ ਇਕ ਪਲੇਟ ਸੀ ਜਿਸ ਵਿੱਚ ਹੈਰਿੰਗ ਮੱਛੀ ਦਾ ਪਿੰਜਰ ਪਿਆ ਸੀ। ਉਸਨੇ ਆਪਣੇ ਪੈਰ ਨਾਲ ਠੁੱਡਾ ਮਾਰ ਕੇ ਇਕ ਹੋਰ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ:
"ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ?"
"ਕੀ ਘਰ ਵਿਚ ਰਾਜਕੁਮਾਰੀ ਜ਼ਸੀਏਕਿਨ ਹੈ?" ਮੈਂ ਪੁੱਛਿਆ।
"ਵੋਨੀਫੈਟੀ!" ਕਮਰੇ ਦੇ ਅੰਦਰੋਂ ਇੱਕ ਔਰਤ ਦੀ ਉੱਚੀ ਆਵਾਜ਼ ਆਈ।
ਨੌਕਰ ਨੇ ਕੁਝ ਨਹੀਂ ਕਿਹਾ, ਪਰ ਉਸ ਨੇ ਮੇਰੇ ਵੱਲ ਪਿੱਠ ਕਰ ਲਈ। ਇਸ ਤਰ੍ਹਾਂ ਉਸਦਾ ਬਹੁਤ ਹੀ ਪੁਰਾਣਾ ਕੋਟ ਨਜ਼ਰ ਆਇਆ, ਜਿਸ ਦੀ ਕਮਰ ਤੇ ਇਕ ਨਿਸ਼ਾਨੀ ਲੱਗੀ ਹੋਈ ਸੀ ਜਿਸ ਤੇ ਇੱਕੋ ਇੱਕ ਘਸਮੈਲਾ ਜਿਹਾ ਬਟਨ ਸੀ। ਉਹ ਪਲੇਟ ਫ਼ਰਸ਼ ਤੇ ਰੱਖ ਕੇ ਚਲਾ ਗਿਆ।
"ਕੀ ਤੂੰ ਪੁਲਿਸ ਸਟੇਸ਼ਨ ਜਾ ਆਇਆ?" ਔਰਤ ਦੀ ਉਸੇ ਆਵਾਜ਼ ਨੇ ਕਿਹਾ।
ਨੌਕਰ ਨੇ ਕੁਝ ਗੁਣਗੁਣਾਇਆ।