ਪਹਿਲਾ ਪਿਆਰ
78
ਮੇਰੇ ਵੱਲ ਦੇਖਿਆ, ਹਲਕਾ ਜਿਹਾ ਮੁਸਕਰਾਈ, ਅਤੇ ਆਪਣੀ ਕਿਤਾਬ ਤੇ ਨਿਗ੍ਹਾ ਟਿਕਾ ਲਈ। ਮੈਂ ਆਪਣੀ ਟੋਪੀ ਲਾਹੀ, ਅਤੇ ਥੋੜ੍ਹਾ ਜਿਹੇ ਆਪਮੁਹਾਰੇ ਝਟਕੇ ਦੇ ਬਾਅਦ ਮੈਂ ਭਾਰੀ ਦਿਲ ਨਾਲ ਚਲਾ ਗਿਆ। "Que suis-je pour elle?"[1] ਮੈਂ ਆਪਣੇ ਆਪ ਨੂੰ (ਰੱਬ ਜਾਣਦਾ ਹੈ ਕਿਉਂ) ਫਰਾਂਸੀਸੀ ਵਿੱਚ ਕਿਹਾ।
ਮੈਂ ਆਪਣੇ ਪਿੱਛੇ ਜਾਣੇ ਪਛਾਣੇ ਕਦਮ ਦੀ ਆਵਾਜ਼ ਸੁਣੀ। ਮੈਂ ਮੁੜ ਕੇ ਵੇਖਿਆ: ਮੇਰਾ ਪਿਤਾ ਮੇਰੇ ਨਾਲ ਆਪਣੀ ਚੁਸਤ-ਫੁਰਤ ਚਾਲ ਨਾਲ ਮੇਰੇ ਨਾਲ ਆ ਰਲੇ ਸਨ।
"ਕੀ ਇਹ ਰਾਜਕੁਮਾਰੀ ਦੀ ਧੀ ਹੈ?"
"ਹਾਂ।"
"ਕੀ ਤੂੰ ਉਸਨੂੰ ਜਾਣਦਾ ਏਂ?"
"ਮੈਂ ਅੱਜ ਸਵੇਰੇ ਇਸ ਨੂੰ ਰਾਜਕੁਮਾਰੀ ਜ਼ੈਸੇਕਿਨ ਦੇ ਦੇਖਿਆ ਸੀ।"
ਪਿਤਾ ਰੁਕ ਗਿਆ, ਅਤੇ, ਅੱਡੀਆਂ ਭਾਰ ਘੁੰਮ ਕੇ ਪਿੱਛੇ ਮੁੜ ਗਿਆ। ਜਿਉਂ ਹੀ ਉਹ ਜ਼ਿਨੈਦਾ ਦੇ ਕੋਲ ਆਇਆ, ਉਹ ਨਿਮਰਤਾ ਸਹਿਤ ਉਸ ਨੂੰ ਨਮਸਕਾਰ ਕੀਤੀ ਅਤੇ ਉਸ ਨੇ ਵੀ ਚਿਹਰੇ ਤੇ ਹੈਰਾਨੀ ਦੇ ਕਿਸੇ ਵੀ ਹਾਵਭਾਵ ਦੇ ਬਗੈਰ ਝੁਕ ਕੇ ਉਸ ਦਾ ਆਦਰ ਮਾਣ ਕੀਤਾ, ਅਤੇ ਆਪਣੀ ਕਿਤਾਬ ਥੱਲੇ ਕਰ ਲਈ। ਮੈਂ ਦੇਖਿਆ ਕਿ ਉਹ ਆਪਣੀਆਂ ਅੱਖਾਂ ਨਾਲ ਕਿਵੇਂ ਉਸ ਦਾ ਪਿੱਛਾ ਕਰ ਰਹੀ ਸੀ। ਮੇਰਾ ਪਿਤਾ ਹਮੇਸ਼ਾ ਬਹੁਤ ਹੀ ਠੁੱਕ ਨਾਲ ਪਰ ਸਧਾਰਨ ਅਤੇ ਮੌਲਿਕ ਪਹਿਰਾਵਾ ਰੱਖਦਾ ਸੀ। ਪਰ ਮੈਂ ਉਸ ਨੂੰ ਕਦੇ ਅੱਜ ਨਾਲੋਂ ਸੁੰਦਰ ਨਹੀਂ ਸੀ ਦੇਖਿਆ, ਨਾ ਹੀ ਕਦੇ ਉਸ ਦਾ ਮਟਮੈਲਾ ਟੋਪ ਉਸ ਦੇ ਅੱਜ ਵੀ ਭਰਵੇਂ ਵਾਲਾਂ ਉੱਤੇ ਏਨਾ ਜਚਿਆ ਦੇਖਿਆ ਸੀ। ਮੈਂ ਜ਼ਿਨੈਦਾ ਦੇ ਕੋਲ ਜਾਣ ਦੀ ਤਾਕ ਵਿੱਚ ਸੀ, ਪਰ ਉਸਨੇ ਮੇਰੇ ਵੱਲ ਨਹੀਂ ਦੇਖਿਆ, ਅਤੇ ਆਪਣੀ ਕਿਤਾਬ ਪੜ੍ਹਨੀ ਮੁੜ ਸ਼ੁਰੂ ਕਰ ਲਈ ਅਤੇ ਚਲੀ ਗਈ।
VI
ਉਸ ਸਾਰੀ ਸ਼ਾਮ ਅਤੇ ਅਗਲੀ ਸਵੇਰ ਨੂੰ ਮੈਂ ਮੁਰਦੇਹਾਨੀ ਦੀ ਹਾਲਤ ਵਿੱਚ ਸੀ। ਮੈਨੂੰ ਯਾਦ ਹੈ ਕਿ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਕਾਇਦਾਨੋਵ ਨੂੰ ਚੁੱਕਿਆ, ਪਰ ਵਿਅਰਥ। ਉਸ ਮਸ਼ਹੂਰ ਕਿਤਾਬ ਦੀਆਂ ਲੰਮੀਆਂ ਸਤਰਾਂ ਅਤੇ ਪੰਨਿਆਂ ਤੇ ਮੇਰੀ ਨਿਗ੍ਹਾ ਟਿਕ ਨਹੀਂ ਰਹੀ ਸੀ।
- ↑ ਉਹਦੇ ਲਈ ਮੈਂ ਕੀ ਹਾਂ