ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਖੇਡਦਾ ਨਾਲ ਪਯਾਰ ਪੈਹਿਲੇ । ਮੌਕਾ ਦੇਖ ਕੀਤਾ ਘਲੂ ਘਾਰ ਭਾਰਾ ।।

  ਗੁਝੀ ਸ਼ੁਰੀ ਜਾਲਮ ਜੜਾਂ ਕਟੀਆਂ ਸੋ। ਜਾਹਰਾ ਰਿਹਾ ਬਣਿਆਂ ਦਿੱਲ ਦਾਰ ਭਾਰਾ
  ਜਿਸ ਦੇ ਰਾਜ ਅੰਦ੍ਰ ਮੌਜਾਂ ਮਾਣਦਾ ਸੀ।    ਮਾਤਾ ਭੁੱਲ ਬੈਠਾ ਦਗੇ ਦਾਰ ਭਾਰਾ।।
ਦ, ਦੁਖ ਤੇ ਦੁਖ ਹਜਾਰ ਪੈ ਗਏ    ।   ਮੇਰੀ ਸੋਚਣੋਂ ਅਕਲ ਹੈਰਾਨ ਰੈਹ ਗਈ
   ਪਾਕੇ ਤੰਦ ਫਰੰਗ ਨੇ ਬੰਦ ਕੀਤੀ ।   ਖਿੱਚੀ ਪਿਛਾਂ ਦੀ ਪਿਛਾਂ ਜਬਾਨ ਰੈਹ ਗਈ
   ਸ਼ੁਰੀ ਜੁਲਮ ਦੀ ਮਾਰ ਬਦੱ ਹਾਲ ਕੀਤੀ। ਮੇਰੇ ਜਿਸਮ ਦੀ ਪਿਛਾਂ ਬਾਨ ਰਹੈ ਗਈ
   ਧੋਖੇ ਨਾਲ ਮੇਰੇ ਲਾਲ ਜਕੜ ਲੀਤੇ।   ਕੀਲੀ ਲਟਕਦੀ ਤੀਰ ਕਮਾਨ ਰਹੈ ਗਈ
ਧ, ਧਰਮ ਦਾ ਪਵੇਗਾ ਜੋਰ ਜਲਦੀ।    ਤੇਰਾ ਨਹੀ ਫਰੰਗੀਆ ਰਾਜ ਰੈਹਿਣਾਂ।।
   ਬੇ ਹਿਸਾਬ ਗੋਲਸ਼ਨ ਮੇਰੇ ਸਾੜ ਸੁਟੇ। ਦਗੇ ਬਾਜ ਦਾ ਨਹੀਂ ਗੁਝਾ ਪਾਜ ਰੈਹਿਣਾਂ।।
   ਅਕਸ੍ਰ ਧਰਮ ਇਨਸਾਨ ਦੀ ਜਿਤ ਹੁੰਦੀ ਤੇਰਾ ਪਾਪੀਆ ਨਹੀਂ ਤਖਤ ਤਾਜ ਰੈਹਿਣਾਂ
   ਚਿੜੀਾਂ ਖਾਂਦੀਾਆਂ ਦੇਖਕੇ ਖੇਤ ਸਾਰਾ । ਮਾਤਾ ਕਹੇ ਨਹੀਂ ਰੋਕਿਆ ਬਾਜ ਰੈਹਿਣਾਂ
ਨ, ਨਸਲ ਮੇਰੀ ਪਾਟੋ ਧਾੜ ਹੋਈ । ਪਿਆ ਮੂੰਹ ਫਰੰਗੀਆਂ ਪਾਜੀਆਂ ਦਾ।।
   ਕਾਹਨੂੰ ਘੂਕ ਸੁਤੇ ਮੇਰੇ ਸ਼ੇਰ ਪੁਤ੍ਰ । ਜਿਨਾਂ ਫਖਰ ਸ਼ਮਸ਼ੇਰ ਦੀ ਬਾਜਿਆਂ ਦਾ ।।
   ਕਿਥੇ ਰਾਜਪੂਤ ਮੇਰੀ ਲਾਜ ਵਾਲੇ । ਨਸ਼ਾ ਹਿੰਦੂਆਂ ਬੇ ਮੁਹਤਾਜੀਆ ਦਾ ।।
  ਮਾਤਾ ਕਹੇ ਕਾਨੂੰ ਠੰਡਾ ਸਰਦ ਹੋਇਆ । ਖੂਨ ਟਪਕ ਦਾ ਸੀ ਕਦੇ ਗਾਜੀਆਂ ਦਾ।।
ਪ, ਪੀੜ ਕਢੀ ਮੇਰੀ ਰਤ ਸਾਰੀ । ਡਿਗਡਿਗ ਪਵਾਂ ਨਹੀਂ ਬਿਹਾ ਜਾਂਦਾ ।।
   ਦਿਲ ਟੁਟੱਦਾ ਹੈ ਦਮ ਰੁਕਦਾ ਹੈ । ਮੇਰਾ ਕਾਲਜਾ ਬਚੜਿੳ ਢਿਹਾ ਜਾਂਦਾ ਹੈ।।
   ਸੀਨਾ ਚਾਕ ਹੋਯਾ ਏਹਨੀਂ ਗਲੀਂ । ਜਬਾ ਥਥਕੱਦੀ ਨਹੀਂ ਕੁਝ ਕਿਹਾ ਹੈ।।
   ਜਲਦੀ ਗਦਰ ਹਕੀਮ ਨੂੰ ਵਾਜ ਮਾਰੋ ਮਾਤਾ ਕਹੇ ਨਹੀਂ ਦੁਖ ਸਿਹਾ ਜਾਂਦਾ ।।
ਫ, ਫੇਰ ਮਥੇ ਤਾਂਈ ਠੋਰਲੋਂ ਗੇ । ਗਿਆ ਵਕਤ ਮਰਦੋ ਹੱਥ ਔਣਾਂ ਨਹੀਂ।।
   ਪਏ ਝੂਰਸੋਂਗੇ ਖੇਡਾਂ ਖੇਡੀਆਂ ਨੂੰ । ਤੁਸਾ ਰੋਦਿੰਆਂ ਕਿਸੇ ਵਰੌਣਾਂ ਨਹੀਂ ।।
   ਜਦ ਫਰੰਗ ਕਸਾਈ ਦੇ ਵੱਸ ਪੈ ਗਏ । ਤੁਸਾਂ ਮਰਦਿਆਂ ਕਿਸੇ ਵੀ ਛੁਡੌਣਾਂ।।
   ਜਦੋਂ ਜੋਤ ਮਾਤਾ ਵਾਲੀ ਮਾਤ ਹੋਈ । ਤੁਸਾਂ ਬਚੜਿੳ ਝਟੱ ਲੰਘੌਣਾਂ ਹਨੀਂ।।
ਬ, ਬੁਰਾ ਹੁੰਦਾ ਦੋਸਤ ਦਿੱਲੀ ਦੁਸ਼ਮਣ । ਧੋਖਾਂ ਦੇ ਕੇ ਕੰਮ ਖਰਾਬ ਕਰਨਾਂ ।।
   ਜਾਹਰਾ ਨੇਕ ਚਾਲੇ ਸੁਖਨ ਨੇਕ ਕੈਹਣੇ । ਗੋਲੇ ਬੈਠ ਸ਼ੈਤਾਨ ਬੀ ਸਬਕ ਪੜਨਾਂ।।
   ਜਾਹਰਾ ਮੈਹਿਕ ਮਾਰੇ ਪਾਪੀ ਅਤ੍ਰ ਵਾਗੂੰ ਵਿਚੇ ਵਿਚ ਪਖਾਨੇ ਦੇ ਵਾਂਗ ਸੜਨਾ।।
   ਜੇਹੜੇ ਠਗੀਆਂ ਕਰਨਗੇ ਯਾਰ ਬਣਕੇ ਮਾਤਾ ਕਹੇ ਤਿਨਾਂ ਮੰਦੇ ਹਾਲ ਮਰਨਾਂ।।

ਭ, ਭਜੱ ਗੲੀਆਂ ਮੇਰੀਆਂ ਭੁਜਾਂ ਦੋਵੇਂ, ਜਖਮੀਂ ਜਾਲਮਂ ਜਿਸਮ ਤਮਾਮ ਕੀਤਾ।।