ਪੰਨਾ:Ghadar Di Goonj.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੜੇ ਸੂਰਮੇ ਮਾਂਵਾਂ ਦੇ ਪੁਤ ਸੋਹਿਣੇਂ।

ਵਖੋ ਵੱਖ ਰਲ ਕੇ ਜਥੇ ਬੌਹੁਤ ਸਾਰੇ।

ਜੇ ਕਰ ਹਿੰਦ ਵਾਸ਼ੀ ਹੱਲਾ ਕਰਨ ਰਲਕੇ।

ਦੇਵੋ ਸਬਕ ਫਰੰਗੀਆਂ ਪਾਜੀਆ ਨੂੰ।

ਕਰੋ ਭੱਨਕੇ ਏਨਾਂ ਦੀ ਦੂਰ ਆਕੜ।

ਟੁੱਟੇ ਜੋਰ ਫਰੰਗੀ ਦਾ ਜੱਗ ਉਤੋਂ।

ਬੱਧੇ ਹੱਥ ਗੁਲਾਮ ਹਮੇਸ਼ ਰੈਹਿਸੀ।

ਦੇਸ਼ੋ ਕਢੱ ਫਰੰਗੀਆਂ ਬਾਂਦਰਾਂ ਨੂੰ।

ਜੀਉਂਦੇ ਰਹੇ ਤਾਂ ਕਰਾਂਗੇ ਬਾਦਸ਼ਾਹੀ।

ਭਾਰਤ ਵਰਸ਼ ਵਿੱਚ ਖੁਸ਼ੀ ਦੇ ਜਗਣ ਦੀਵੇ।


ਕਿਓਂ ਨਾਂ ਪੀੜਦੇ ਵੈਰੀ ਦੀ ਘਾਣ ਵੀਰੋ॥

ਚਲੋ ਖੁਸ਼ੀ ਦਾ ਯੁਧ ਮਚਾਣ ਵੀਰੋ॥

ਗੋਰੇ ਛੱਡ ਜਾਵਣ ਹਿੰਦੋਸਤਾਨ ਵੀਰੋ॥

ਏਨਾੱ ਗਰਕ ਕੀਤਾ ਹਿੰਦੋਸਤਾਨ ਵੀਰੋ॥

ਸਿਧਾ ਤੀਰ ਹੋਵੇ ਇੰਗਲਸਤਾਨ ਵੀਰੋ॥

ਬਾਦਸ਼ਾਹੀ ਦਾ ਮਿਟੈ ਨਿਸ਼ਾਨ ਵੀਰੋ॥

ਕੈਹਿਣਾਂ ਤੁਸਾਂ ਦਾ ਕਰੂ ਪ੍ਰਵਾਨ ਵੀਰੋ॥

ਆਪ ਮੁਲਕ ਦੇ ਬਣੋਂ ਸੁਲਤਾਨ ਵੀਰੋ॥

ਮਰ ਗਏ ਤਾਂ ਜੱਸ ਜਹਾਨ ਵੀਰੋ॥

ਦੀਵੇ ਗੁੱਲ ਹੋਵਣ ਇੰਗਲਸਤਾਨ ਵੀਰੋ॥


ਗੁਲਾਮ ਦੀ ਦੁਰਦਸ਼ਾ

ਜ਼ਰਾ ਗੌਰ ਸੇ ਸੋਚਣਾਂ ਵੀਰ ਮੇਰੇ।

ਦੁਨੀਆਂ ਵਿੱਚ ਫਰੰਗੀਆਂ ਜੇਡ ਜ਼ਾਲਮ।

ਜੀਹਨੂੰ ਆਪ ਸ੍ਰਕਾਰ ਸ੍ਰਕਾਰ ਕੈਹਿੰਦੇ।

ਦੀਵਾ ਦਿਨੇ ਹੀ ਬਾਲਕੇ ਲੁੱਟ ਦੀ ਹੈ।

ਮਿੱਠਾ ਬੋਲਕੇ ਕੰਮ ਨੂੰ ਕੱਢ ਲੈਂਦੇ।

ਚੋਰ ਆਪਣਾਂ ਅੱਜ ਮਲੂਮ ਹੋਇਆ।

ਨਾਂਹੀ ਦੇਸ਼ ਨਾਂ ਤੁਸਾਂ ਦੀ ਨਸਲ ਰੈਹਿਸੀ।

ਲੋਕੀਂ ਦੇਖ ਕੇ ਹਿੰਦ ਨੂੰ ਘੂਕ ਸੁਤਾ।

ਸਗੋਂ ਦੇਖ ਸਾਨੂੰ ਪਰੇ ਦੁਰਕ ਦੇਂਦੇ।

ਅਖਾਂ ਮੀਟੀਆਂ ਰਾਜ ਨਹੀਂ ਹੱਥ ਔਣਾਂ।

ਜ਼ਾਲਮ ਰਹੀ ਸ੍ਰਕਾਰ ਜੇ ਦੇਸ਼ ਅੰਦ੍ਰ।

ਬੱਚੇ ਗਾਜੀਆਂ ਦੇ ਮੁਸਲਮਾਨ ਕਿਥੇ।

ਸੱਚ ਨਿਤਰੂ ਵਿੱਚ ਮੈਦਾਨ ਦੇ ਜੀ।

ਉਦਮ ਨਾਲ ਹੁੰਦੇ ਸਭੇ ਕੰਮ ਪੂਰੇ।

ਬਾਗ਼ੀ ਸਿੰਘ ਕੈਹਿੰਦਾ ਸਭੇ ਕੰਮ ਝੂਠੇ।


ਸਾਡੀ ਕਦ੍ਰ ਕਿਓਂ ਵਿੱਚ ਸਨਸਾਰ ਨਾਹੀਂ॥

ਭੈੜੀ ਦੂਸਰੀ ਹੋਰ ਸ੍ਰਕਾਰ ਨਾਹੀਂ॥

ਬਾਝੋਂ ਲੁੱਟ ਦੇ ਏਸ ਦੀ ਕਾਰ ਨਾਹੀਂ॥

ਹੁੰਦੇ ਹਿੰਦ ਵਾਸ਼ੀ ਖਬਰਦਾਰ ਨਾਹੀਂ॥

ਗੋਰੀ ਕੌਮ ਏਹ ਕਿਸੇ ਦੀ ਯਾਰ ਨਾਹੀਂ॥

ਹੁੰਦੇ ਫੜਨ ਨੂੰ ਤੁਸੀਂ ਤਿਯਾਰ ਨਾਹੀਂ॥

ਖਾਲੀ ਹੱਥ ਜੇ ਫੜੀ ਤਲਵਾਰ ਨਾਹੀਂ॥

ਬਣਦੇ ਤੁਸਾਂ ਸੰਦੇ ਮੱਦਦ ਗਾਰ ਨਾਹੀਂ॥

ਅਤੇ ਆਖਦੇ ਏਹ ਖੁਦ ਮੁਖਤਾਰ ਨਾਹੀਂ॥

ਜਿਚਰ ਖੜਕਦੀ ਜੰਗ ਤਲਵਾਰ ਨਾਹੀਂ॥

ਸਾਡਾ ਜੀਵਣਾਂ ਕਿਸੇ ਦਰਕਾਰ ਨਾਹੀਂ॥

ਦਿਸਨ ਸੂਰਮੇ ਸਿੰਘ ਸ੍ਰਦਾਰ ਨਾਹੀਂ॥

ਬੇੜੀ ਪਾਪ ਦੀ ਲੰਘਣੀ ਪਾਰ ਨਾਹੀਂ॥

ਸੱਚੀ ਗੱਲ ਨੂੰ ਦਿਲੋਂ ਵਸਾਰ ਨਾਹੀਂ॥

ਹੋਣਾਂ ਗਦਰ ਦੇ ਬਾਝ ਛੁੱਟਕਾਰ ਨਾਹੀਂ॥