ਪੰਨਾ:Guru Granth Tey Panth.djvu/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੦)

ਕਰ ਲਵੇ ਕਿ ਦਸ ਰੂਪ ਧਾਰੀ ਗੁਰ ਨਾਨਕ ਜੀ ਮੇਰੇ ਗੁਰੂ ਹਨ, ਅਤੇ ਹੁਣ ਉਨ੍ਹਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਯਾ ਗੁਰਬਾਣੀ ਹੈ ਤੇ ਉਸਦੇ ਵੀਚਾਰ ਅਨੁਸਾਰ ਪ੍ਰਚਾਰ ਕਰਨ ਵਾਲਾ ਪੰਥ ਹੈ | ਇਸ ਲਈ ਏਥੋਂ ਜੋ ਫੈਸਲਾ ਹੋਵੇਗਾ ਸੋ ਮੰਨਨ ਦੇ ਯੋਗ ਹੈ। ਇਸ ਤਰ੍ਹਾਂ ਸਾਰੇ ਝਗੜੇ ਨਿਬੜ ਸੱਕਦੇ ਹਨ, ਪਰ ਜੇ ਹਰ ਇਕ ਸਿੱਖ ਦਾ ਵਖੋ ਵਖਰਾ ਗੁਰੂ ਹੋਵੇ ਤਾਂ "ਜਿਤਨੇ ਗੁਰੂ ਉਤਨੇ ਹੀ ਰਸਤੇ।"

ਇਕ ਗੁਰੂ ਆਖੇਗਾ ਆਰਤੀ ਕਰੋ, ਦੂਜਾ ਆਖੇਗਾ ਨਾ ਕਰੋ, ਇਕ ਕਹੇਗਾ ਮਾਸ ਖਾਓ, ਦੂਜਾ ਨਾਂ ਖਾਨ ਪਰ ਜ਼ੋਰ ਦੇਵੇਗਾ ਤੇ ਹਰ ਇਕ ਸਿੱਖ ਲਈ ਅਪਨੇ ੨ ਗੁਰੂ ਦਾ ਹੁਕਮ ਅਟੱਲ ਹੋਵੇਗਾ, ਬਸ ਜੇ ਸਾਰੇ ਸਿੱਖਾਂ ਨੂੰ ਇਕ ਕੌਮ ਯਾਂ ਇਕ ਪੰਥ ਬਨਾਉਣਾ ਹੈ ਤੇ ਇਨ੍ਹਾਂ ਨੂੰ ਕਿਸੇ ਜਥੇਬੰਦੀ ਯਾ (Organization) ਵਿੱਚ ਰਖਨਾ ਹੈ ਤਾਂ ਲਾਜ਼ਮੀ ਗੱਲ ਹੈ ਕਿ ਇਨ੍ਹਾਂ ਦਾ ਗੁਰੂ ਉਕਤ ਲਿਖੇ ਅਨੁਸਾਰ ਗੁਰ ਨਾਨਕ ਹੀ ਹੋਵੇ। ਅੱਜ ਕੱਲ ਸਿੱਖ ਪੰਥ ਦੀ ਜਥੇ ਬੰਦੀ ਟੁਟਨ ਦਾ ਇਹ ਹੀ ਕਾਰਨ ਹੈ ਕਿ ਲੋਕੀ ਅਲੈਹਦਾ ੨ ਗੁਰੂ ਮੰਨ ਬੈਠੇ ਹਨ, ਇਕ ਨਿਰੰਕਾਰੀ ਸੱਜਨ ਇਕ ਨਾਮ ਧਾਰੀ ਭਰਾ ਨੂੰ ਦੂਜੇ ਪੰਥ ਯਾ ਫਿਰਕੇ ਡਾ ਮੈਂਬਰ ਸਮਝਦਾ ਹੈ ਕਿਉਂਕਿ ਉਨ੍ਹਾਂ ਦੋਹਾਂ ਦੇ ਗੁਰੂ ਵਖੋ ਵਖਰੇ ਹਨ, ਇਸ ਤਰ੍ਹਾਂ ਹੋਰ ਅਨੇਕਾਂ ਸੱਜਣ ਹਨ, ਜੋ ਅਪਣਾ ੨ ਅਲੈਹਦਾ ਗੁਰੂ ਰੱਖਦੇ ਹਨ | ਅੱਜ ਕੱਲ ਸਿੰਘ ਸਭਾ ਦੇ ਦਾਇਰੇ ਵਿੱਚ ਭੀ ਕਈਕੁ ਸਜਣ ਹਨ, ਜੋ ਅਪਣੀ ਗੁਰਿਆਈ ਦਾ ਦਾਵਾ ਖੁਲ੍ਹਕੇ ਤਾਂ ਨਹੀਂ ਕਰਦੇ, ਪਰ ਅਪਨੇ ਆਪ ਨੂੰ ਲੋਕਾਂ ਦਾ ਉਧਾਂਰੇ