ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਕਰਤਾ, ਤੇ ਵਾਹਿਗੁਰੂ ਵੱਲੋਂ ਪੂਰਾ ਜ਼ਿੰਮੇਵਾਰ ਤੇ ਅਧਨੀ ਕਲਾਮ ਨੂੰ ਰੱਬ ਦੀ ਕਲਾਮ ਜ਼ਰੂਰ ਮੰਨਦੇ ਹਨ ਤੇ ਉਹਨਾਂ ਦੇ ਚੇਲੇ ਭੀ ਉਹਨਾਂ ਨੂੰ ਇਸੇਤਰਾਂ ਹੀ ਸਮਝਦੇ ਹਨ |

ਇਸ ਗੁਰੂਡੰਮ ਦੀ ਹਨੇਰੀ ਨਾਲ ਪੰਥ ਖਿੰਡਦਾ ਜਾ ਰਿਹਾ ਹੈ, ਉਹ ਸਿੱਖ ਬੜਾ ਹੀ ਮਨਮੁਖ ਹੈ ਜੋ ਇਹ ਕੈਹ ਦੇਵੇ ਕਿ ਅਮਕੇ ਸੰਤ ਯਾ ਫਲਾਨੇ ਭਾਈ ਸਾਹਿਬ ਜੋ ਵੀ ਕੁਝ ਆਖਣ ਉਹ ਅਲਾਹੀ ਕਲਾਮ ਹੈ ਤੇ ਉਸ ਵਿੱਚ ਜ਼ਰਾ ਭਰ ਇਤਰਾਜ਼ ਕਰਨਾ ਭੀ ਕੁਫਰ ਹੈ |

ਇਹ ਸੱਚ ਹੈ ਕਿ ਬਜ਼ੁਰਗਾਂ ਦੀ ਕਦਰ ਕਰੋ, ਪਰ ਉਨ੍ਹਾਂ ਦੀ ਗੱਲ ਨੂੰ ਆਮ ਸਮਝ (Common Sense) ਤੇ ਗੁਰਬਾਣੀ ਦੀ ਘਸਵੱਟੀ ਉਪਰ ਜ਼ਰੂਰ ਪਰਖ ਲਓ |

ਕੁਝ ਏਤਰਾਜ਼

ਕਈ ਭੋਲੇ ਭਾਲੇ ਸੱਜਣ ਪੁੱਛਿਆ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਖ਼ੁਦ ਨਹੀਂ ਬੋਲਦੇ, ਇਸ ਲਈ ਉਹ ਕਿਸ ਤਰ੍ਹਾਂ ਗੁਰੂ ਹੋ ਸੱਕਦੇ ਹਨ| ਉਹਨਾਂ ਭੋਲੇ ਭ੍ਰਾਵਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਸਿਰਫ ਬੋਲਨ ਵਾਲਾ ਹੀ ਗੁਰੂ ਨਹੀਂ ਹੋ ਜਾਂਦਾ, ਕਿਉਂਕਿ ਆਦਮੀ, ਪਸ਼ੂ ਪੰਖੇਰੂ ਫੋਨੋਂਗ੍ਰਾਫ ਆਦਿ ਬਾਜੇ ਤੇ ਰੇਲ ਜਹਾਜ਼ ਆਦਿ ਦੇ ਅਨੇਕਾਂ ਇੰਜਨ ਅਨੇਕ ਕਿਸਮ ਦੀਆਂ ਬੋਲੀਆਂ ਬੋਲ ਰਹੇ ਹਨ ਕੀ ਉਨ੍ਹਾਂ ਵਿੱਚੋਂ ਕਿਸੇ ਨੂੰ ਗੁਰੂ ਕਿਹਾ ਜਾ ਸਕਦਾ ਹੈ? ਇਹ ਦਲੀਲ ਓਹੋ ਜੇਹੀ ਰੱਦੀ ਦਲੀਲ ਹੈ ਕਿ ਜਿਸ ਤਰਾਂ ਨਾਸਤਕ ਆਖਿਆ ਕਰਦੇ ਹਨ ਕਿ ਰੱਬ ਨਾਂ ਬੋਲਦਾ ਹੈ ਨਾਂ ਦਿਸਦਾ ਹੈ,