(੧੨)
ਨਾਂ ਆਪ ਆਕੇ ਸਾਨੂੰ ਰੋਟੀ ਤੇ ਪਾਣੀ ਦਿੰਦਾ ਹੈ ਫੇਰ ਅਸੀ ਉਸ ਨੂੰ ਕਿਸ ਤਰਾਂ ਦਾਤਾ ਅਤੇ "ਸਰਬ ਕਲਾ ਸਮਰਥ" ਮੰਨੀਏ ?
ਪਿਆਰੇ ਸੱਜਨੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ ਲਈ ਗੁਰੂ ਆਖਦੇ ਹਾਂ ਕਿ ਸੱਚੇ ਤੇ ਪੂਰਨ ਗਿਆਨ ਦੀ ਸਾਡੇ ਲਈ ਇਹ ਇਕ (Athority ) ਅਰਥਾਤ ਪ੍ਰਮਾਣੀਕ ਧਰਮ ਪੁਸਤਕ ਹੈ ਇਸਦੇ ਪ੍ਰਚਾਰ ਹਿਤ ਖਾਲਸਾ ਪੰਥ ਮੌਜੂਦ ਹੈ, ਪਰ ਪੰਥ ਨੂੰ ਗੁਰੂ ਪੰਥ ਯਾ ਗੁਰੂ ਦੀ ਥਾਂ ਮੰਨਿਆਂ ਜਾਂਦਾ ਹੈ, ਪਰ ਪੰਥ ਓਥੋਂ ਤੋੜੀ ਹੀ ਗੁਰੂ ਪੰਥ ਹੈ ਕਿ ਜਿਥੋਂ ਤਕ ਇਹ ਗੁਰਬਾਣੀ ਯਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੋਵੇ। ਗੁਰੂ ਗ੍ਰੰਥ ਅਤੇ ਪੰਥ ਦਸ ਗੁਰਾਂ ਦੀ ਥਾਂ ਕਿਸ ਤਰਾਂ ਹਨ ? ਇਸਦਾ ਵਿਚਾਰ ਅਗੇ ਚਲਕੇ ਹੋਵੇਗਾ, ਪਰ ਇਹ ਚੇਤੇ ਰੱਖ ਲਓ ਕਿ ਕਿਸੀ ਇਕ ਸਿੱਖ ਦਾ ਨਾਮ ਗੁਰੂ ਇਸ ਕਰਕੇ ਕਦੇ ਨਹੀਂ ਹੀ ਸਕਦਾ ਕਿ ਓਹ ਸਾਨੂੰ ਗੁਰੂ ਗੰਥ ਸਾਹਿਬ ਜੀ ਦੇ ਭਾਵ ਸਮਝਾ ਰਿਹਾ ਹੈ ਇਸ ਤਰਾਂ ਬਾਣੀ ਦਾ ਪ੍ਰਚਾਰ ਕਰਨ ਵਾਲੇ ਅਨੇਕ ਗਿਆਨੀ, ਉਪਦੇਸ਼ਕ ਤੇ ਰਾਗੀ ਆਦਿ ਹਨ, ਆਪ ਕਿਸ ਕਿਸ ਨੂੰ ਗੁਰੂ ਮੰਨੋਗੇ ? ਅਸੀਂ ਨਿੱਤ ਨਵੇਂ ਦਿਨ ਵਿਦਵਾਨਾਂ ਦੇ ਵਿਚਾਰ ਸੁਣਦੇ ਹਾਂ ਉਨ੍ਹਾਂ ਵਿਚ ਕਈ ਕਿਸਮ ਦੇ ਵਾਧੇ ਘਾਟੇ ਹੁੰਦੇ ਹਨ ਫੇਰ ਉਨ੍ਹਾਂ ਨੂੰ ਆਮ ਸਮਝ ਦੀ ਤੱਕੜੀ ਉੱਪਰ ਤੋਲ ਕੇ ਦੇਖਦੇ ਹਾਂ ਕਿ ਇਨ੍ਹਾਂ ਵਿਚੋਂ ਗੁਰਬਾਣੀ ਦੇ ਅਨੁਸਾਰ ਕੌਣ ਹੈ। ਇਸਤਰਾਂ ਕਈ ਗਲਾਂ ਉਨ੍ਹਾਂ ਦੀਆਂ ਛੱਡਦੇ ਹਾਂ, ਤੇ ਕਈ ਰੱਖਦੇ ਹਾਂ |
ਕਈ ਭਰਾ ਆਖਿਆ ਕਰਦੇ ਹਨ ਕਿ ਗੁਰਬਾਣੀ