ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

ਸਤਿਗੁਰੂ ਪਦ ਹੀ ਵਰਤਿਆ ਗਿਆ ਹੈ । ਕੋਈ ਸਿੱਖ ਜਦ ਭੀ ਓਹਨਾਂ ਦੇ ਪਵਿਤ੍ਰ ਨਾਮ ਲੈਂਦਾ ਹੈ ਤਾਂ ਨਾਲ ਹੀ ਗੁਰੂ ਯਾ ਸਤਿਗੁਰੂ ਪਦ ਵਰਤਦਾ ਹੈ |ਭਾਈ ਗੁਰਦਾਸ ਦੀ ਬਾਨੀ ਤੋਂ ਲੈਕੇ ਸਾਰੇ ਗੁਰਮਤ ਗ੍ਰੰਥਾਂ ਵਿਚ ਭੀ ਇਹ ਹੀ ਵਤੀਰਾ ਵਰਤਿਆ ਗਿਆ ਹੈ। ਸਾਡਾ ਭਾਵ ਇਹ ਹੈ ਕਿ ਲਿਟਰੇਰੀ (Literary) ਹੈਸੀਯਤ ਵਿਚ ਯਾ ਆਮ ਤੌਰ ਪਰ ਬਾਣੀ ਵਿਚ ਭਾਵੇਂ ਗੁਰੂ ਪਦ ਦਾ ਅਰਥ ਕੁਛ ਭੀ ਕਿਉਂ ਨਾਂ ਆ ਜਾਵੇ ਪਰ ਇਸ ਦਾ ਖਾਸ ਤਅੱਲਕ ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਜੀ ਨਾਲ ਹੀ ਹੈ, ਗੁਰੂ ਦਾ ਲਖਸ਼ਨ (ਤਾਰੀਫ ) ਪਿਛੇ ਦਸ ਚੁਕੇ ਹਾਂ ਉਹ ਏਹ ਹੈ ਕਿ ਜੋ ਸੰਸਾਰ ਨੂੰ ਗੁਪਤ ਯਾ ਨਵਾਂ ਧਰਮ ਦੱਸੇ ਅਤੇ ਧਾਰਮਕ ਮੁਆਮਲੇ ਵਿਚ ਉਸ ਦੀ ਆਗਿਆ ਸਭ ਤੋਂ ਵਧ ਮੁਕੰਮਲ ਤੌਰ ਪਰ (Authority ) ਯਾ ਪ੍ਰਮਾਨੀਕ ਮੰਨੀ ਜਾਵੇ |

ਨਵੇਂ ਧਰਮ ਦੇ ਅਰਥ ਇਹ ਨਹੀਂ ਕਿ ਕੁਲ ਪੁਰਾਣੀਆਂ ਚੰਗੀਆਂ ਗੱਲਾਂ ਨੂੰ ਰੱਦ ਕਰ ਦੇਵੇ ਸਗੋਂ ਪੁਰਾਣੇ ਅਧੂਰੇ ਧਰਮਾਂ ਨੂੰ ਪੂਰਾ ਅਤੇ ਮੁਕੰਮਲ ਕਰਕੇ ਸੰਸਾਰ ਦੇ ਪੇਸ਼ ਕਰੇ ਤੇ ਧਰਮ ਨੂੰ ਇਤਨਾ ਮੁਕੰਮਲ ਕਰੇ ਜੇ ਉਸ ਵਿਚ ਅਗੇ ਲਈ ਕੋਈ ਵਾਧਾ ਘਾਟਾ ਕਰਨ ਦੀ ਲੋੜ ਹੀ ਨਾਂ ਪਵੇ |

ਸਾਡਾ ਇਹ ਨਿਸਚਾ ਹੈ ਕਿ ਦਸ ਸਰੂਪ ਧਾਰੀ ਗੁਰੂ ਨਾਨਕ ਜੀ ਨੇ ਅਪਣੇ ਦਸਾਂ ਸਰੂਪਾਂ ਵਿਚ ਉਹ ਉੱਚਾ ਧਰਮ ਸੰਸਾਰ ਦੇ ਪੇਸ਼ ਕਰ ਦਿਤਾ ਹੈ ਕਿ ਜਿਸ ਤੋਂ ਚੰਗਾ ਹੋਰ ਕਿਸੇ ਨੂੰ ਲੱਭ ਹੀ ਨਹੀਂ ਸਕਦਾ । ਇਹ ਹੀ ਨਿਸਚਾ ਹਰ