( ੨੭ )
ਇਕ ਪੱਕੇ ਸਿੱਖਦਾ ਹੋਣਾ ਚਾਹੀਦਾ ਹੈ | ਭਾਈ ਗੁਰਦਾਸ ਜੀ ਦਾ ਭੀ ਇਹ ਹੀ ਦਾਵਾ ਹੈ 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜੱਗ ਚਾਨਣ ਹੋਆ । ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ । ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾਂ ਧੀਰ ਧਰੋਇਆ................
"ਸਿਧ ਆਸਣ ਸਭ ਜਗਤ ਦੇ
ਨਾਨਕ ਆਦਿ ਮਤੇ ਜੇ ਕੋਆ ।"
(ਭਾਈ ਗੁਰਦਾਸ ਜੀ ਵਾਰ ੧
ਇਸ ਪਉੜੀ ਤੋਂ ਇਹ ਸਿੱਧ ਹੈ ਕਿ ਜਿਸਤਰਾਂ ਸੂਰਜ ਦੇ ਚੜਿਆਂ ਤਾਰੇ ਛੱਪ ਜਾਂਦੇ ਤੇ ਅੰਧੇਰਾ ਦੂਰ ਹੋ ਜਾਂਦਾ ਹੈ, ਜਿਸ ਤਰਾਂ ਸ਼ੇਰ ਦੇ ਗਜਿਆਂ ਹਿਰਨਾਂ ਦੀ ਡਾਰ ਨੂੰ ਭਾਜੜ ਪੈ ਜਾਂਦੀ ਹੈ ਦੂਜੇ ਮਤ ਮਤਾਂਤਰਾਂ ਦਾ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਪਰ ਇਹੀ ਹਾਲ ਹੋਇਆ । ਦੁਨੀਆਂ ਦੇ ਸਿੱਧ ਪੀਰਾਂ ਤੇ ਹੋਰ ਧਰਮਾਂ ਦਾ ਆਸਨ ਤਦ ਤਕ ਹੀ ਸੀ ਕਿ ਜਦ ਤੋੜੀ ਗੁਰੂ ਨਾਨਕ ਦਾ ਪ੍ਰਕਾਸ਼ ਨਹੀਂ ਹੋਯਾ ਸੀ ਭਾਵਸਤਿਗੁਰੂ ਨਾਨਕ ਜੀ ਦੇ ਅਕਾਲੀ ਤੇ ਮੁਕੰਮਲ ਧਰਮ ਵਿਚ ਪਿਛਲੇ ਧਰਮਾਂ ਦੀਆਂ ਤਮਾਮ ਚੰਗੀਆਂ ਖੂਬੀਆਂ ਆਗਈਆਂ ਹਨ, ਜੋ ਪਿਛਲੇ ਧਰਮਾਂ ਵਿਚ ਘਾਟੇ ਸਨ ਉਹ ਭੀ ਏਥੇ ਪੂਰੇ ਕਰ ਦਿਤੇ ਗਏ ਹਨ | ਗੁਰੂ ਨਾਨਕ ਜੀ ਦੇ ਮਿਸ਼ਨ ਨੂੰ ਹੀ ਬਾਕੀ ਨੌਵਾਂ ਗੁਰੂਆਂ ਨੇ ਪੂਰਾ ਕੀਤਾਂ, ਇਸ ਲਈ ਗੁਰੂ ਨਾਨਕ ਜੀ ਦਾ ਧਰਮ ਆਖਣ ਤੋਂ ਭਾਵ ਪੂਰਨ ਖਾਲਸਾ ਪੰਥ ਹੈ ਕਿਉਂਕਿ ਇਹ ਧਰਮ ਸੂਰਜ ਦੀ ਤਰਾਂ ਪੂਰਾ