ਪੰਨਾ:Guru Granth Tey Panth.djvu/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

ਚਾਨਣਾ ਕਰਨ ਵਾਲਾ ਤੇ ਅੰਧੇਰੇ ਨੂੰ ਬਿਲਕੁਲ ਨਾਸ਼ ਕਰ ਦੇਨ ਵਾਲਾ ਹੈ| ਇਸ ਨੇ ਬਾਕੀ ਅੰਧੇਰਾ ਛੱਡਿਆ ਹੀ ਨਹੀਂ, ਇਸ ਲਈ ਇਸ ਵਿਚ ਕੋਈ ਕਮੀ ਬਾਕੀ ਨਹੀਂ, ਭਾਵ ਇਸ ਤੋਂ ਉੱਚਾ ਧਰਮ ਸੰਸਾਰ ਨੂੰ ਹੋਰ ਕੋਈ ਦਸ ਹੀ ਨਹੀਂ ਸੱਕਦਾ | ਏਥੋਂ ਤੋੜੀ ਇਹ ਸਾਬਤ ਕਰ ਦਿੱਤਾ ਹੈ ਕਿ ਦਸ ਸਰੂਪਾਂ ਨੂੰ ਇਕ ਜੋਤ ਮੰਨਣ ਵਾਲੇ ਖਾਲਸਾ ਜੀ ਆਪੋ ਅਪਨੇ ਵਖੋ ਵਖਰੇ ਸ਼ਖਸੀ। ਗੁਰੂ ਨਹੀਂ ਬਨਾ ਸਕਦੇ ||

ਗਿਆਰਵੇਂ ਬਾਰਵੇਂ ਗੁਰੂ

ਜੇ ਕੋਈ ਸੱਜਣ ਇਹ ਵੀਚਾਰ ਪੇਸ਼ ਕਰੇ ਕਿ ਜਿਸਤਰਾਂ ਦਸ ਸਰੂਪ ਨੂੰ ਗੁਰ ਨਾਨਕ ਜੀ ਦੀ ਜੋਤ ਮੰਨਿਆਂ ਗਿਆ, ਇਸੇ ਤਰਾਂ ਗਿਆਰਾਂ ਬਾਰਾਂ ਯਾ ਤੇਰਾਂ ਚੌਦਾਂ ਨੂੰ ਕਿਉਂ ਨਾਂ ਮੰਨਿਆਂ ਜਾਵੇ, ਪਰ ਉਸ ਭਰਾ ਪਾਸੋਂ ਏਹ ਪੁੱਛਨਾ ਹੋਵੇਗਾ ਕਿ ਬਾਕੀ ਗੁਰੂਆਂ ਦੀ ਕੀ ਜ਼ਰੂਰਤ ਸੀ ਜੇ ਇਹ ਕਿਹਾ ਜਾਵੇ ਕਿ ਹਮੇਸ਼ਾਂ ਇਕ ਗੁਰੂ ਮੌਜੂਦ ਰਹਿਣਾ ਚਾਹੀਦਾ ਹੈ, ਤਾਂ ਇਸ ਦਾ ਉੱਤ ਪਿਛੇ ਆ ਚੁੱਕਿਆ ਹੈ ਕਿ ਗੁਰੂ ਕੇਵਲ ਧਰਮ ਦੇ ਬਾਨੀ ਮਹਾਂ ਪੁਰਖਾਂ ਨੂੰ ਆਖਿਆ ਜਦਾਂ ਹੈ, ਜਦ ਧਰਮ ਪੂਰੀ ਤਰਾਂ ਕਾਇਮ ਹੋ ਜਾਵੇ ਤਾਂ ਅਗੋਂ ਲਈ ਨਿੱਤ ਨਵੇਂ ਮਹਾਤਮਾਂ ਉਸ ਦਾ ਪ੍ਰਚਾਰ ਪਏ ਕਰਨ ਪਰ ਉਸ ਸਾਹਿਬ ਪ੍ਰਚਾਰਕ ਹਨ ਨਾਂਕਿ ਗੁਰੂ, ਜਦ ਧਰਮ ਮਕੁੰਮਲ ਸੂਰਤ ਵਿਚ ਪ੍ਰਗਟ ਹੋ ਜਾਵੇ ਤਦ ਗੁਰਿਆਈ ਦੇ ਹਕ ਸ਼ਖਸ਼ੀ ਰਹਿ ਹੀ ਨਹੀਂ ਸੱਕਦੇ ਸਗੋਂ ਪੰਥਕ ਯਾ ਕੌਮ }} </poem>