( ੩੦ )
ਇਸ ਤੋਂ ਬਿਨਾਂ ਇਹ ਗਿਆਰਵੇਂ, ਬਾਵੇਂ ਗੁਰੂ ਛੋਟੇ ੨ ਹਲਕਿਆਂ ਵਿੱਚ ਭਾਵੇਂ ਕੁਝ ਮੰਨੇ ਜਾਂਦੇ ਹੋਣ ਪਰ ਆਮ ਸਿੱਖ ਪੰਥ ਵਿੱਚ ਦਸ ਗੁਰੂਆਂ ਉਪਰ ਹੀ ਨਿਸਚਾ ਹੈ ਤੇ ਇਹ ਫੈਸਲਾ ਕਰਨਾ ਭੀ ਬੜਾ ਕੱਠਨ ਹੈ ਕਿ ਗਿਆਰਵੇਂ ਬਾਰਵੇਂ ਗੁਰੂ ਨਰੰਕਾਰੀਆਂ ਵਾਲੇ ? ਯਾ ਸ੍ਰੀ ਬਾਬਾ ਖੇਮ ਸਿੰਘ ਜੀ ਆਦਿ ਸਤਿ ਪੁਰਸ਼ਾਂ ਨੂੰ ਬਾਰਵੇਂ, ਤੇਰਵੇਂ ਥਾਂ ਮੰਨਿਆ ਜਾਵੇ ਕਿਉਂਕਿ ਇਨ੍ਹਾਂ ਸਾਰੇ ਬਜ਼ੁਰਗਾਂ ਦੇ ਆਪੋ ਆਪਣੇ ਸਿਲ ਸਿਲੇ ਵੱਖੋ ਵਖਰੇ ਹਨ।
ਨਾਮ ਧਾਰੀਏ ਨਿਰੰਕਾਰੀ ਬਜੁਰਗੀ ਨੂੰ ਗਿਆਰਵੇਂ ਬਾਰਵੇਂ ਗੁਰੂ ਨਹੀਂ ਮੰਨਦੇ, ਏਹੋ ਵਤੀਰਾ ਹੋਰ ਸਭ ਦਾ ਹੈ |
ਸਿੱਟਾ ਏਹ ਕਿ ਜਿਸ ਤਰਾਂ ਨੌਵੇਂ ਗੁਰੂ ਇਕ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਹੀ ਹਨ, ਏਸੇ ਤਰਾਂ ਦਸਵੇਂ ਗੁਰੂ ਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਪਰ ਗਿਆਰਵੇਂ ਗੁਰੂ ਕਈ ਮੰਨੇ ਜਾਂਦੇ ਹਨ, ਇਸ ਵਿੱਚ ਸ਼ਕ ਨਹੀਂ ਕਿ ਸਿਵਾ ਖਾਸ ਖਾਸ ਸੱਜਣਾ ਦੇ ਆਮ ਖਾਲਸਾ ਪੰਥ ਵਿਚ ਗਿਆਰਵੇਂ ਗੁਰੂ ਕੋਈ ਨਹੀਂ ਮੰਨਿਆਂ ਜਾਂਦਾ | ਇਕ ਸਿਆਣਾ ਇਸ ਸਾਰੀ ਹਾਲਤ ਨੂੰ ਵਿਚਾਰ ਕੇ ਜ਼ਰੂਰ ਇਸ ਨਤੀਜੇ ਤੇ ਪਹੁੰਚੇਗਾ ਕਿ ਗਿਆਰਵੇਂ ਗੁਰੂ ਦਾ ਜ਼ਿਕਰ ਹੀ ਫ਼ਜ਼ੂਲ ਹੈ ।
ਗਿਆਰਵਾਂ ਗੁਰੂ ਮੰਨਣ ਵਾਲੇ ਭਰਾਵਾਂ ਉਪਰ ਏਹ ਭੀ ਸਵਾਲ ਹੋਵੇਗਾ ਕਿ ਜਦ ਸ੍ਰੀ ਗੁਰੂ ਨਾਨਕ ਜੀ ਤੋਂ