( ੩੪ )
ਹੀ ਸਭ ਕੁਛ ਕਰਨਾਂ ਪੈਂਦਾ ਹੈ। ਏਸੇ ਤਰਾਂ ਉਸ ਦੇ ਵਜ਼ੀਰ, ਮਸ਼ੀਰ ਭੀ ਚੁਣੇ ਹੋਏ ਕੋਮੀ ਆਗੂ ਹੀ ਹੁੰਦੇ ਹਨ।।
ਫਰਾਂਸ, ਅਮੀਕਾ, ਚੀਨ, ਜਰਮਨ, ਆਸਟਰੀਆ ਆਦਿ ਕਈ ਪ੍ਰਸਿੱਧ ਮੁਲਕਾਂ ਤੇ ਕੌਮਾਂ ਦੀ ਹਕੂਮਤ ਏਸੇ ਢੰਗ ਅਨੁਸਾਰ ਚੱਲ ਰਹੀ ਹੈ । ਜਿਨਾਂ ਇੰਗਲੈਂਡ ਆਦਿ ਮੁਹੱਜ਼ਬ ਮੁਲਕਾਂ ਵਿਚ ਬਾਦਸ਼ਾਹ ਮੌਜੂਦ ਭੀ ਹਨ, ਓਥੇ ਭੀ ਉਹਨਾਂ ਨੂੰ ਉਹ ਪੁਰਾਣੇ ਅਖਤਿਆਰ ਹਾਸਿਲ ਨਹੀਂ ਹਨ ਕਿ ਜਿਨਾਂ ਦੇ ਕਾਰਨ ਕਈ ਇਕ ਪੁਰਾਣੇ ਜ਼ਾਲਮ ਬਾਦਸ਼ਾਹ ਕੋਮ ਯਾ ਪਰਜਾ ਦਾ ਮਨ ਭਾਉਂਦਾ ਲਹੂ ਪੀਤਾ ਕਰਦੇ ਸਨ, ਸਗੋਂ ਹਰ ਜ਼ਰੂਰੀ ਗਲ ਵਿਚ ਕੌਮ ਦੇ ਚੁਣੇ ਹੋਏ ਆਗੂਆਂ ਦੀ ਪਾਰਲੀਮਿੰਟ ਨਾਲ ਮਿਲਕੇ ਕੰਮ ਕਰਨਾ ਪੈਂਦਾ ਹੈ, ਇਸ ਪਿਛਲੇ ਡਰਾਉਨੇ ਜੰਗ ਵਿਚ ਰੂਸ ਜੇਹੀਆਂ ਕਰੜੀਆਂ ਸ਼ਖਸੀ ਹਕੂਮਤਾਂ ਭੀ ਖਤਮ ਹੋ ਚੁਕੀਆਂ ਹਨ ।
ਜਿਸ ਤਰਾਂ ਸੰਸਾਰ ਨੂੰ ਮੁਲਕੀ ਕੰਮਾਂ ਵਿਚ ਆਜ਼ਾਦੀ ਦੀ ਲੋੜ ਹੈ। ਏਸੇ ਤਰਾਂ ਧਾਰਮਿਕ ਅਤੇ ਭਾਈਚਾਰਕ ਕੰਮਾਂ ਵਿਚ ਭੀ ਵਾਧੂ ਬੰਧਨ ਤੋੜਨੇ ਜ਼ਰੂਰੀ ਹਨ । ਜਦ ਆਦਮੀਆਂ ਦੀ ਪਹਿਲੀ ਹਾਲਤ ਸੀ, ਤਦੋਂ ਲਾਜ਼ਮੀ ਤੌਰ ਪਰ ਧਰਮਕ ਅਤੇ ਭਾਈ ਚਾਰਕ ਗਿਆਨ ਤੇ ਇੰਤਜ਼ਾਮ ਭੀ ਬਹੁਤ ਨੀਵੇਂ ਦਰਜੇ ਪਰ ਹੀ ਹੋਵੇਗਾ, ਜਿਉਂ ਜਿਉਂ ਦੁਨੀਆਂ ਵਿਚ ਸਮਝ ਦਾ ਵਾਧਾ ਹੁੰਦਾ ਗਿਆ ਯਾ ਰਿਸ਼ੀ ਮਹਾਂਰਿਸ਼ੀ ਅਤੇ ਪੈਗੰਬਰ ਆਦਿ ਮਹਾਂਪੁਰਖ ਆਪਣੇ ੨ ਸਮੇਂ ਦੇ ਅਨੁਸਾਰ ਲਕ ਦੀ ਸਮਝ ਤੇ ਅਕਲ ਵਿਚ ਵਾਧਾ ਕਚ ਦੇ ਗਏ ਤਿਉ ੨ ਬਾਕਾਇਦਾ ਧਰਮ ਮਜ਼ਹਬ