( ੩੩ )
ਹੁੰਦੇ ਗਏ ਯਾ ਕੋਈ ਹੋਰ ਬਲਵਾਨ ਤੇ ਸਿਆਣੇ ਪੁਰਖ ਉਨ੍ਹਾਂ ਦੀ ਥਾਂ ਸਾਂਭਦੇ ਗਏ। ਆਖਰ ਵਾਧਾ ਹੁੰਦਿਆਂ ਵਡੇ ੨ ਮੁਲਕੀ ਬਾਦਸ਼ਾਹ ਬਣਦੇ ਗਏ | ਜਦ ਬੜੇ ੨ ਡਾਢੇ ਬਾਦਸ਼ਾਹ ਸੰਸਾਰ ਵਿਚ ਹੋਣ ਲਗ ਪਏ ਤਾਂ ਆਮ ਲੋਕਾਂ ਦੇ ਦਿਲ ਅੰਦਰ ਭੀ ਸ਼ਾਹੀ ਰੋਅਬ ਦਬ ਅਤੇ ਬਾਦਸ਼ਾਹਾਂ ਦੀ ਇੱਜ਼ਤ ਦਾ ਘਰ ਹੋਗਿਆ, ਪਰ ਜਦ ਸਹਿਜੇ ੨ ਲੋਕਾਂ ਨੂੰ ਏਹ ਸਮਝ ਆਈ ਕਿ ਇਕ ਬਾਦਸ਼ਾਹ ਦਾ ਕੀ ਹੱਕ ਹੈ ਕਿ ਉਹ ਖੁਦ ਬੇ ਲਗਾਮ ਹੋਵੇ ਅਤੇ ਹੋਰ ਲੱਖਾਂ ਕਰੋੜ ਬੰਦਿਆਂ ਨੂੰ ਆਪਨੇ ਹੱਥ ਦੀ ਕਠਪੁਤਲੀ ਬਣਾਕੇ ਨਚਾਵੇ | ਇਸ ਸਮਝ ਦਾ ਸਿੱਟਾ ਇਹ ਨਿਕਲਿਆ ਜੋ ਆਮ ਲੋਕਾਂ ਦੇ ਦਿਲੋ ਦਿਮਾਗ ਵਿਚ ਸ਼ਖਸੀ ਹਕੂਮਤ ਤੋਂ ਘ੍ਰਿਣਾ ਹੋ ਗਈ ।
ਇਸ ਪਰ ਬਾਦਸ਼ਾਹੀ ਹਕੂਮਤ ਦੀ ਥਾਂ ਕੌਮੀ ਹਕੂ ਮਤ ਦਾ ਦੌਰ ਦੌਰਾ ਹੋਇਆ | ਅੱਜ ਕੱਲ ਬਹੁਤ ਸਾਰੇ ਮੁਹਜ਼ਬ ਮੁਲਕ ਹਨ ਕਿ ਜਿਨਾਂ ਦਾ ਕੋਈ ਇਕ ਸ਼ਖਸ ਬਾਦਸ਼ਾਹ ਨਹੀਂ ਹੈ। ਹਕੂਮਤ ਦੀ ਸਾਰੀ ਵਾਗ ਡੋਰ ਆਮ ਕੋਮ ਦੇ ਆਪਣੇ ਹੱਥ ਵਿਚ ਹੈ | ਅਪਨੀ ਕੌਮ ਵਿਚੋਂ ਯੋਗ ਪੁਰਖ ਚੁਣਕੇ ਉਨ੍ਹਾਂ ਦਾ ਕੋਈ ਪਾਰਲੀਮਿੰਟ ਆਦਿ ਨਾਮ ਵਾਲਾ ਜੱਥਾ ਬਨਾਇਆ ਜਾਂਦਾ ਹੈ ਤੇ ਇਕ ਮਾਨਯੋਗ ਸਜਨ ਨੂੰ ਕੁਝ ਅਰਸੇ ਵਾਸਤੇ ਪੈਜ਼ੀਡੰਡ ਥਾਪਿਆ ਜਾਂਦਾ ਹੈ, ਉਹ ਸਜਨ ਅਪਨੇ ਸਮੇਂ ਵਿਚ ਇਕ ਕਿਸਮ ਦਾ ਜੁਮੇਵਾਰ ਆਗੂ ਹੁੰਦਾ ਹੈ, ਅਤੇ ਉਸ ਨੂੰ ਅਪਨੀ ਕੋਮ ਦੇ ਖਿਆਲ ਅਨੁਸਾਰ