( ੩੯ )
ਤਾਂ ਉਸ ਦੇ ਧਰਮੋਂ ਵਿਰੁਧ ਸੀ, ਦੂਜਾ ਸ਼ੂਦਰ ਦਾ ਚੰਡਾਲ ਨਾਲ ਹਥ ਲਗਿਆਂ ਉਸ ਦੀ ਦੇਹੀ ਦੇ ਭ੍ਰਿਸ਼ਟ ਹੋ ਜਾਣ ਦਾ ਡਰ ਸੀ, ਕੀੜਿਆਂ ਤੇ ਮੱਛੀਆਂ ਨੂੰ ਤਾਂ ਤਿਲ, ਚੋਲ ਤੇ ਆਟਾ ਪਾਕੇ ਆਪਣੀ ਦਇਆ ਦਾ ਸਬੂਤ ਦਿਤਾ ਜਾਂਦਾ ਸੀ, ਪਰ ਛੋਟੀਆਂ ਕੌਮਾਂ ਵਿਚ ਗਿਣੇ ਗਏ ਦੁਖੀ ਬੰਦਿਆਂ ਦੀ ਸਾਰ ਨਹੀਂ ਲਈ ਜਾਂਦੀ ਸੀ, ਜੀਕੁਰ ਹਿੰਦੁਸਤਾਨ ਵਿਚ ਇਸ ਨਫਰਤ ਦਾ ਭੱਠ ਬਲ ਰਿਹਾ ਸੀ, ਦੁਜੇ ਦੇਸਾਂ ਵਿਚ ਭੀ ਇਕ ਹੋਰ ਬੁਰੀ ਰਸਮ ਪ੍ਰਚਲਤ ਸੀ। ਓਹ ਇਹ ਕਿ ਪਸ਼ੂਆਂ ਤਰਾਂ ਆਦਮੀਆਂ ਨੂੰ ਖ੍ਰੀਦਿਆ ਤੇ ਵੇਚਿਆ ਜਾਂਦਾ ਸੀ । ਬਹੁਤੀ ਦੁਨੀਆਂ ਵਾਲੇ ਉਨ੍ਹਾਂ ਰੱਬ ਦੇ ਬੰਦਿਆਂ ਨੂੰ ਆਪਣਾਂ ਗੁਲਾਮ ਸਮਝਕੇ ਉਨ੍ਹਾਂ ਉੱਪਰ ਮਨਭਾਉਂਦੇ ਜ਼ੁਲਮ ਕਰਦੇ ਸਨ, ਈਰਾਨ, ਅਰਬ ਮਿਸਰ ਆਦਿ ਸਾਰੇ ਮੁਲਕਾਂ ਵਿਚ ਤੇ ਯੂਰਪ ਵਿਚ ਭੀ ਏਹ ਬੁਰਾ ਰਵਾਜ ਜ਼ੋਰ ਪਰ ਸੀ | ਮਹਾਤਮਾ ਮੁਸ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਤਾਲੀਮ ਨੇ ਇਸ ਗੁਲਾਮੀ ਦੇ ਰਵਾਜ ਨੂੰ ਸੰਸਾਰ ਤੋਂ ਦਫਾ ਨਾ ਕੀਤਾ। ਜਦ ਗੁਰੂ ਨਾਨਕ ਜੀ ਨੇ ਦੁਨੀਆਂ ਦੇ ਦਰਦ ਨੂੰ ਮੈਹਸੂਸ ਕਰਕੇ ਆਪਣਾ ਸੁਖਦਾਈ ਪ੍ਰਚਾਰ ਸ਼ੂਰੂ ਕੀਤਾ ਤ ਗਰੀਬਾਂ ਦੀ ਬੁਰੀ ਹਾਲਤ ਭੀ ਉਨਾਂ ਦੀਆਂ ਅੱਖਾਂ ਅਗੇ ਸੀ, ਉਨ੍ਹਾਂ ਨੇ ਅਪਣਾ ਸਾਥੀ ਇਕ ਉਸ ਗ੍ਰੀਬ ਕੌਮ ਵਿਚੋਂ ਲਭਿਆ ਕਿ ਜਿਸ ਨੂੰ ਹਿੰਦੂ, ਮੁਸਲਮਾਨ ਭੂਮ ਆਖਕੇ ਹਸਿਆ ਕਰਦੇ ਹਨ, ਇਹ ਮਹਾਤਮ ਅਰਥਾਤ ਮਰਦਾਨਾ ਭੀ