( ੪੦ )
ਗੁਰੂ ਨਾਨਕ ਦੀ ਕਿਰਪਾ ਦਾ ਅੰਮ੍ਰਿਤ ਪੀਕੇ ਸੰਸਾਰ ਦੇ ਤਾਰਨ ਹਾਰ ਗੁਰੂ ਦੇ ਮਿਸ਼ਨ ਦਾ ਪ੍ਰਚਾਰਕ ਬਣਿਆਂ, ਮਰਦਾਨੇ ਦਾ ਰਬਾਬ ਤੇ ਗੁਰੂ ਨਾਨਕ ਦੀ ਦਰਦ ਭਰੀ ਆਵਾਜ਼ ਬੜੇ ਬੜੇ ਜੰਗਲਾਂ ਤੇ ਪਹਾੜਾਂ ਵਿਚ ਗੂੰਜੀ। ਜਦ ਸ੍ਰੀ ਮਹਾਰਾਜ ਦੀ ਸ਼ਾਦੀ ਦਾ ਸਮਾਂ ਆਇਆ, ਪਿਤਾ ਅਤੇ ਵਤੇ ਰਿਸ਼ਤੇ-ਦਾਰਾਂ ਦੇ ਪ੍ਰਬੰਧ ਵਿਚ ਜੰਞ ਸ਼ੈਹਰ ਵਟਾਲੇ ਪਹੁੰਚੀ। ਵਡੀਆਂ ਜਾਤਾਂ ਵਾਲੇ ਵਡਿਆਂ ਦੇ ਪ੍ਰੋਹੁਣੇ ਜਾ ਬਣੇ ਪਰ ਗਰੀਬ ਦਾ ਵਾਲੀ ਗੁਰੂ ਨਾਨਕ ਇਕ ਸ਼ੂਦਰ ਧੋਬੀ ਦੇ ਘਰ ਜਾਕੇ ਬੈਠਾ ਤੇ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅਮ੍ਰਿਤ ਬਖਸ਼ਿਆ| ਐਮਨਾਬਾਦ ਜਾਕੇ ਵਤੇ ਚੌਧਰੀ ਤੇ ਧਨ ਵਿਚ ਤਾਜੇ ਮਲਕ ਭਾਗੇ ਦੇ ਛੱਤੀ ਪ੍ਰਕਾਰ ਦੇ ਭੋਜਨਾ ਵਿਚ ਆਦਮੀਆਂ ਦੇ ਲਹੂ ਦੀ ਬਦਬੂ ਦੋਸ, ਪਰ ਲਾਲੋ ਤਰਖਾਨ ਦੇ ਸੁਕੇ ਹੋਏ ਕੋਧਰੇ ਦੇ ਟੁਕੜੇ ਵਿਚੋਂ ਦੁਧ ਦਾ ਸਵਾਦ ਲਿਆ।
ਇਕ ਵਾਰ ਪਜਾਬ ਦੀਆਂ ਪੱਖਵਾਸ , ਗਰੀਬ ਕੌਮਾਂ ਵਿਚ (ਜਿਨਾਂ ਨੂੰ ਸਾਂਸੀ ਗੰਧੀਲੇ, ਬੌਰੀਏ ਆਦਿ ਆਖਿਆ ਜਾਂਦਾ ਹੈ) ਉਨਾਂ ਜੇਹੀ ਸ਼ਕਲ ਬਨਾਕੇ ਪ੍ਰਚਾਰ ਕੀਤਾ, ਜਿਸ ਦੇ ਮੁਤੱਲਕ ਸੁ ਗੁਰੰਥ ਸਾਹਿਬ ਜੀ ਵਿਚ ਇਕ ਸ਼ਬਦ ਆਉਂਦਾ ਹੈ, ਜਿਸਦੀ ਟੇਕ ਹੈ:-
"ਧਾਣਕ ਰੂਪ ਰਹਾ ਕਰਤਾਰ ।"
ਇੱਕ ਵਾਰ ਖੁਦ ਜਾਕੇ ਗੁਲਾਮ ਬਣੇ ਤੇ ਆਪਣੀ ਆਤਮਕ ਤਾਕਤ ਨਾਲ ਹਜ਼ਾਰਹਾ ਗੁਲਾਮ ਦੇ ਬੰਧਨ
- ਪਾਠਕ, ਚੰਡਾਲ, ਸਾਂਸੀ ।