( ੪੧ )
ਤੋੜੇ ਤੇ ਗੁਲਾਂਮ ਰਖਨ ਵਾਲੇ ਹੰਕਾਰੀ ਆਦਮੀਆਂ ਨੂੰ ਸੱਚ ਦੇ ਰਸਤੇ ਤੇ ਲਾਇਆ।
ਜਦ ਬਾਬਰ ਦੀ ਕੈਹਰ ਭਰੀ ਤਲਵਾਰ ਪੰਜਾਬ ਉੱਪਰ ਚਲੀ, ਤਦ ਆਪਨੇ ਇਕ ਜੰਗਲ ਵਿਚ ਬੇਠਿਆਂ ਗਰੀਬਾਂਭਰਾਵਾਂ ਨੂੰ ਦੇਖਕੇ ਖੁਦ ਭੀ ਅੱਗ ਤੋਂ ਬਾਹਰ ਰਹਿਨਾ ਚੰਗਾ ਨਾਂ ਸਮਝਿਆ, ਜੰਗਲ ਛੱਡਕੇ ਸ਼ੈਹਰਾਂ ਦੇ ਦੁਖੀ ਬੰਦਿਆਂ ਵਿਚ ਸ਼ਾਮਲ ਆ ਹੋਏ, ਉਨਾਂ ਦੇ ਨਾਲ ਮਿਲ ਕੇ ਚੱਕੀਆਂ ਪੀਠੀਆਂ ਤੇ ਸਿਰ ਉੱਪਰ ਬੋਝੇ ਢੋਏ, ਆਖਰ ਵਾਹਿਗੁਰੂ ਦੀ ਬਖਸ਼ੀ ਹੋਈ ਬਰਕਤ ਨਾਲ ਬਾਬਰ ਨੂੰ ਸੱਚੀਆਂ ੨ ਸੁਣਾਈਆਂ ਤੇ ਉਸਨੂੰ ਕਿਸੀ ਹੱਦ ਤਕ ਨੇਕੀ ਦਾ ਚਾਨਣਾ ਦਿਤਾ ਤੇ ਬੇਸ਼ੁਮਾਰ ਬੰਦਿਆਂ ਦੀ ਬੰਦਖਲਾਸੀ ਕਰਵਾਈ | ਬਾਬਰ ਦੇ ਉਕਤ ਜ਼ੁਲਮਾਂ ਨੂੰ ਦੇਖਕੇ ਜੋ ਦਰਦ ਭਰੇ ਸ਼ਬਦ ਸ੍ਰੀ ਗੁਰੂ ਜੀ ਰਾਗ ਆਸਾ ਵਿਚ ਉਚਾਰਨ ਕੀਤੇ ਹਨ, ਉਨ੍ਹਾਂ ਨੂੰ ਪੜ੍ਹਕੇ ਇਕ ਪੱਥਰ ਦਿਲ ਭੀ ਅੱਖਾਂ ਵਿੱਚ ਅੱਥਰੂ ਭਰ ਲਿਆਉਂਦਾ ਹੈ ਜਿਹਾ ਕਿ :-
"ਬਾਬਰ ਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ । ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ। ਚਉਕੇ ਵਿਣ ਹਿੰਦੁਵਾਣੀਆਂ ਕਿਉ ਟਿੱਕੇ ਕਢਹਿ ਨਾਇ ।।"
ਭਾਵ-ਬਾਬਰ ਗਰਦੀ ਛਾਗਈ ਦੁਖੀ, ਮਜ਼ਲੂਮ ਤੇ ਕੈਦੀ ਮੁਸਲਮਾਨਾਂ ਦੀ ਨਮਾਜ਼ ਦਾ ਵਕਤ ਇਸ ਦੁਖ ਵਿੱਚ ਐਵੇਂ ਹੀ ਚਲਾ ਗਿਆ, ਹਿੰਦੂਆਂ ਨੂੰ ਪੂਜਾ ਕਰਨੀ ਨਾ