( ੪੨ )
ਮਿਲੀ, ਹਿੰਦਵਾਣੀਆਂ ਔਰਤਾਂ ਭੀ ਹੁਣ ਚੌਕਾ ਦੇਣਾ ਭੁਲ ਗਈਆਂ, ਹੁਣ ਓਹ ਆਪਣੇ ਧਰਮ ਅਨੁਸਾਰ ਇਸ਼ਨਾਨ ਕਰਕੇ ਮੱਥੇ ਉੱਪਰ ਟਿੱਕੇ ਭੀ ਕਿਵੇਂ ਕੱਢਣ, ਭਾਵ ਲੋਕਾਂ ਦਾ ਧਰਮ ਸ਼ਰਮ ਤੇ ਇੱਜ਼ਤ ਜ਼ਾਲਮ ਨੇ ਬਰਬਾਦ ਕਰ ਦਿੱਤੀ। (ਉਸ ਸਮੇਂ ਹਿੰਦੂਆਂ ਤੋਂ ਛੁਟ ਪਠਾਨ ਹਾਕਮਾਂ ਤੇ ਉਨਾਂ ਦੇ ਹਾਮੀ ਮੁਸਲੇਮਾਨਾਂ ਉੱਪਰ ਭੀ ਰੱਜ ਕੇ ਮੁਸੀਬਤ ਆਈ ਸੀ, ਕਿਉਂਕਿ ਮੁਗਲ ਬਾਦਸ਼ਾਹ ਬਾਬਰ ਉਨਾਂ ਦਾ ਭੀ ਵੈਰੀ ਸੀ। ਇਕ ਹੋਰ ਸ਼ਬੰਦ ਰਾਗ ਆਸਾ ਵਿੱਚ ਆਉਂਦਾ ਹੈ:-
"ਖੁਰਾਸਾਨ ਖਸੋਮਾਨਾ ਕੀਆ। ਹਿੰਦੁਸਤਾਨ ਡਰਾਇਆ| ਆਪੈ ਦੋਸੁਨ ਦੇਈ ਕਰਤਾ ਜਮੁ ਕਰ ਮੁਗਲ ਚੜਾਇਆ| ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨਾਂ ਆਇਆ | ਕਰਤਾ ਤੂੰ ਸਭਨਾ ਕਾ ਸੋਈ| ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ| ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।।" ਆਦਿ
ਭਾਵ-ਵਾਹਿਗੁਰੂ ਆਪਣੇ ਸਿਰ ਤਾਂ ਦੋਸ਼ ਨਹੀਂ ਲੈਂਦਾ, ਪਰ ਹਿੰਦੁਸਤਾਨੀਆਂ ਨੂੰ ਸਜ਼ਾ ਦੇਣ ਵਾਸਤੇ (ਕਿਉਂਕਿ ਇਨਾਂ ਵਿਚ ਭਾਈਚਾਰਕ ਤੇ ਕੌਮੀ ਪਾਪ ਵਧ ਚੁਕੇ ਸਨ) ਜਮ ਦੀ ਸ਼ਕਲ ਵਿਚ ਮੁਗਲ ਬਾਦਸ਼ਾਹ ਭੇਜ ਦਿਤਾ, ਲੜਾਈ ਤਾਂ ਬਾਦੇਸ਼ਾਹਾਂ ਦੀ ਸੀ ਪਰ ਜਰਵਾਨੀ ਮੁਗਲ ਫੌਜ ਨੇ ਗਰੀਬ ਪ੍ਰਜਾ ਦਾ ਲਹੂ ਭੀ ਰੱਜਕੇ ਪੀਤਾ