ਪੰਨਾ:Guru Granth Tey Panth.djvu/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਦਾ ਨਤੀਜਾ ਦੱਸਣ ਤੋਂ ਹੈ |

ਏਸੇ ਤਰਾਂ ਜਦ ਮਹਾਤਮਾ ਮੁਹੰਮਦ ਸਾਹਿਬ ਨੇ ਅਰਬ ਵਿਚ ਧਾਰਮਿਕ ਅਦਲਾ-ਬਦਲੀ ਝਟਾ-ਪਤ ਕੀਤੀ ਤਦੋਂ ਭੀ ਓਹ ਤਲਵਾਰ ਚੱਲੀ ਸੀ ਜਿਸ ਕਰਕੇ ਇਤਹਾਸ ਦੇ ਪੱਤਰੇ ਸਦਾ ਲਈ ਲਹੂ ਨਾਲ ਰੰਗੇ ਹੋਏ ਰਹਿਣਗੇ |

ਪੰਜਾਬ ਤੇ ਹਿੰਦੁਸਤਾਨ ਵਿਚ ਅਗੇ ਹੀ ਕਟਾ ਵੱਢ ਹੋ ਰਹੀ ਸੀ | ਇਕ ਪਾਸੇ ਨਿੱਤ ਨਵੇਂ ਦਿਨ ਇਸ ਦੇਸ਼ ਦੇ ਮਾਲਕ ਯਾ ਬਾਦਸ਼ਾਹ ਬਦਲਦੇ ਸਨ। ਵਿਚਾਰ ਦੇਸ਼ ਵਾਸੀਆਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਕਲ ਸਵੇਰੇ ਤਿਹਨਾਂ ਦਾ ਮਾਲਕ ਕੌਣ ਹੋਵੇਗਾ | ਦੂਜੇ ਪਾਸ ਸ਼ਹੀ ਹਾਕਮ ਤੇ ਬੜੇ ੨ ਅਮੀਰ ਪਰਜਾ ਦੇ ਲਹੂ ਦੇ ਪਿਆਸੇ ਰੈਹਦੇ ਸਨ | ਇਸ ਤੋਂ ਛੁਟ ਹਿੰਦੂ ਮੁਸਲਮਾਨਾਂ ਦਾ ਧਾਰਮਿਕ ਵੈਰ ਹੋਰ ਭੀ ਦੁਖਦਾਈ ਸੀ ਤੇ ਹਿੰਦੂਆਂ ਦੇ ਛੋਟੇ 2 ਫਿਰਕੇ ਇਕ ਦੂਜੇ ਨੂੰ ਬਰਬਾਦ ਕਰਨ ਦੇ ਫਿਕਰ ਵਿਚ ਰੈਂਹਦੇ ਸਨ | ਗਲ ਕੀ ਹਰ ਪਾਸੇ ਅੱਗ ਹੀ ਅੱਗ ਸੀ ਨਾਨਕ ਜੇਹੇ ਧਰਮਿਕ ਬਾਨੀ ਦੀ ਹੀ ਲੋੜ ਸੀ, ਓਹਨਾਂ ਨੇ ਬਜਾਏ ਝਟ-ਪਟ ਤੇ ਕੜਾਕ-ੜਾਕ ਤਬਦੀਲੀ ਦੇ ਧੀਰੇ ੨ ਸੁਧਾਰ ਦਾ ਕੰਮ ਸ਼ੁਰੂ ਕੀਤਾ ਤੇ ਢੰਗ ਅਜੇਹੇ ਵਰਤੇ ਕਿ ਜਿਸ ਕਰਕੇ ਵਾਹ ਲਗਦੀ ਲੋਕਾਂ ਦੇ ਦਿਲਾਂ ਨੂੰ ਸਦਮਾਂ ਨਾਂ ਪਹੁੰਚੇ | ਜੇ ਉਸ ਵੇਲੇ ਤੇਜ਼ ਪਾਲਸੀ ਤੋਂ ਕੰਮ ਲਿਆ ਜਾਂਦਾ | ਭਾਵੇਂ ਗੁਰੂ ਨਾਨਕ ਜੀ ਦਾ ਪ੍ਰਚਾਰ ਕਿਤਨਾ ਹੀ ਸੁਖਦਾਈ ਕਿਉਂ ਨਾ ਹੁੰਦਾ, ਪਰ ਜ਼ਖਮੀ ਭਾਰਤ ਦੇ ਅੱਲ੍ਹੇ ਤੇ ਨਿੱਤ ਨਵੇਂ ਦਿਨ ਛੇੜੇ ਗਏ ਨਾਜ਼ਕ ਫੱਟਾਂ ਉਪਰ ਲੂਣ ਜ਼ਰੂਰ ਛਿੜਕਿਆ