( ੪੭ )
ਜਾਂਦਾ। ਇਸ ਲਈ ਉਸ ਮਹਾਂ ਸਤਿਗੁਰੂ ਨੇ ਆਪਣਾ ਕੰਮ ਧੀਰੇ ਧੀਰੇ ਸੁਧਾਰ ਦੇ ਢੰਗ ਨੂੰ ਅਗੇ ਰੱਖਕੇ ਸ਼ੁਰੂ ਕੀਤਾ | ਮੁਸਲਮਾਨਾਂ ਦੀਆਂ ਮਸੀਤਾਂ ਵਿਚ ਜਾਕੇ ਬੜੇ ਸੁੰਦਰ ਤੇ ਪ੍ਰੇਮ ਭਰੇ ਤਰੀਕੇ ਨਾਲ ਓਹਨਾਂ ਦਾ ਉਹ ਪਅੱਸਬ ਦੂਰ ਕੀਤਾ ਕਿ ਜਿਸ ਕਰਕੇ ਓਹ ਗਰੀਬ ਹਿੰਦੂਆਂ ਦੀ ਜਾਨੋ ਮਾਲ ਦੇ ਵੇਰੀ ਬਣੇ ਹੋਏ ਸਨ| ਏਸੇ ਤਰਾਂ ਹਿੰਦੂ ਮੰਦਰਾਂ ਵਿਚ ਗਏ, ਪਰ ਬੜੇ ਮੀਠੇ ਤੇ ਧੀਰਜ ਵਾਲੇ ਢੰਗ ਨਾਲ ਉਹਨਾਂ ਨੂੰ ਇਕ ਵਾਹਿਗੁਰੂ ਦੀ ਭਗਤੀ ਕਰਨ ਅਤੇ ਬੁਤ ਪਰਸਤੀ ਆਦਿ ਛੱਡਣ ਦਾ ਉਪਦੇਸ਼ ਕੀਤਾ | ਇਹ ਗਲ ਮੰਨੀ ਪ੍ਰਮੰਨੀ ਹੈ ਕਿ ਓਹਨਾਂ ਨੂੰ ਹਿੰਦੂ ਅਪਣਾ ਤੇ ਮੁਸਲਮਾਨ ਅਪਣਾ ਸਮਝਦੇ ਸਨ | ਬਸ ਇਸ ਦਾ ਕਾਰਨ ਇਹ ਹੀ ਹੈ, ਕਿ ਉਨ੍ਹਾਂ ਦੇ ਪ੍ਰਚਾਰ ਦਾ ਢੰਗ:- "ਸਹਿਜ ਪੱਕੇ ਸੋ ਮੀਠਾ ਹੋਇ" ਵਾਲਾ ਸੀ, ਏਥੇ ਕਿਤੇ ਇਹ ਨਾਂ ਸਮਝ ਲੈਣਾ ਕਿ ਹੁਰ ਸਮੇਂ ਅਪਣੀ ਜ਼ਮੀਰ ਨੂੰ ਦਬਾਕੇ ਕੇਵਲ ਖੁਸ਼ਾਮਦ ਵਾਸਤੇ ਲੋਕਾਂ ਦੀ ਹਾਂ ਵਿਚ ਹਾਂ ਮਲਾਈ ਜਾਵੇ, ਮਤਲਬ ਏਹ ਹੈ ਕਿ ਜਿਤਨਾਂ ਚੰਗੇ, ਸੋਹਣੇ ਤੇ ਮਿਠੇ ਤਰੀਕੇ ਨਾਲ ਸਚਾਈ ਦਾ ਪ੍ਰਚਾਰ ਹੋਵੇ, ਉਨ੍ਹਾਂ ਹੀ ਚੰਗਾ ਹੈ ।।
ਇਹ ਜ਼ਰੂਰੀ ਸੀ ਕਿ ਧੀਰੇ ਧੀਰੇ ਤੇ ਸੰਭਲ ਕੇ ਪ੍ਰਚਾਰ ਕਰਨ ਹਿਤ ਸਮਾਂ ਬਹੁਤ ਖਰਚ ਹੋਵੇ ਤਾਕਿ ਆਪਣੇ ਮਿਸ਼ਨ ਨੂੰ ਅਸਲ ਉਚ ਹਾਲਤ ਤੇ ਪਹੁੰਚਾਇਆ ਜਾ ਸਕੇ ਬਸ ਇਸ ਕਾਰਨ ਭੀ ਸਤਿਗੁਰੂ ਨਾਨਕ ਜੀ ਦੀ ਇਕ ਜ਼ਿੰਦਗੀ ਦਾ ਅਰਸਾ ਇਸ ਲੰਮੇ ਕੰਮ ਲਈ ਥੋੜਾ ਸੀ ।