(੪)
ਗੁਰੂ
ਜਦ ਕਿਸੇ ਗਲ ਉੱਪਰ ਕਰਨੀ ਹੋਵੇ ਤਦ ਇਹ ਜ਼ਰੂਰੀ ਹੁੰਦਾ ਹੇ ਕਿ ਉਸਦੇ ਵਾਚਯ ਨੂੰ ਛੱਡਕੇ ਲਖਸ਼ ਵੱਲ ਧਿਆਨ ਕੀਤਾ ਜਾਵੇ, ਜਿਸ ਤਰਾਂ ਕਿ ਸਿੱਖ ਪਦ ਦਾ ਲਫਜ਼ੀ ਅਰਥ ਹੈ, ਜਿਸੇ ਤੋਂ ਸਿਖਿਆ ਲੈਣ ਵਾਲਾ। ਇਸ ਅਰਥ ਦੇ ਅਨੁਸਾਰ ਹਿੰਦੂ, ਮੁਸਲਮਾਨ, ਇਸਾਈ, ਯਹੂਦੀ, ਪਾਰਸੀ, ਆਦਿ ਧਰਮਾਂ ਦੇ ਲੋਕ ਸਾਰੇ ਹੀ ਸਿੱਖ ਹਨ। ਪਰ ਜਿੱਥੇ ਇਹ ਲਿਖਿਆ ਜਾਵੇ, ਕਿ ਹਿੰਦੁਸਤਾਨ ਵਿੱਚ ੩੦ ਲੱਖ ਸਿੱਖ ਹਨ, ਉਥੇ ਸਾਫ ਮਤਲਬ ਇਹ ਹੋਵੇਗਾ ਕਿ ਆਖਨ ਵਾਲਾ ਇਕ ਖਾਸ ਪੰਥ ਯਾ ਫਿਰਕੇ ਨੂੰ ਸਿੱਖ ਨਾਮ ਨਾਲ ਯਾਦ ਕਰ ਰਿਹਾ ਹੈ। ਇਸ ਪਰ ਹੋਰ ਸੈਂਕੜੇ ਦ੍ਰਿਸ਼ਟਾਂਤ ਦਿਤੇ ਜਾ ਸੱਕਦੇ ਹਨ। ਸਿਧਾਂਤ ਕੇਵਲ ਇਹ ਹੈ ਕਿ ਹਰ ਥਾਂ ਲਫਜ਼ੀ ਅਰਥ ਖਿੱਚਨ ਦੀ ਲੋੜ ਨਹੀਂ, ਸਗੋਂ ਸੋਚਣਾਂ ਇਹ ਹੁੰਦਾ ਹੈ ਕਿ ਆਖਣ ਵਾਲੇ ਦਾ ਤਾਤਪ੍ਰਯ ਕੀ ਹੈ।
ਏਥੇ ਬੈਹਸ ਗੁਰੂ ਉਪਰ ਹੈ, ਭਾਵੇਂ ਗੁਰੂ ਲਫਜ਼ ਦਾ ਅੱਖਰੀਂ ਅਰਥ ਕੁਛ ਭੀ ਕਿਉਂ ਨਾਂ ਹੋਵੇ, ਸਾਡਾ ਮਤਲਬ ਉਸ ਗੁਰੂ ਤੋਂ ਹੈ ਕਿ ਜਿਸ ਦੀ ਬਾਬਤ ਗੁਰੂ ਜੀ ਦੀ ਆਗਯਾ ਹੈ ਕਿ:- "ਮਨੁ ਬੇਹੈ ਸਤਿਗਰ ਕੈ ਪਾਸਿ।। ਤਿਸੁ ਸੇਵਕ ਕੇ ਕਾਰਜ ਰਾਸਿ ।।"
ਗਉੜੀ ਮ: ੫ ਸੁਖਮਨੀ ਅਸ਼ਟਪਦੀ ੧੮ ਪ: ੨)