ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਜਿਹਾ ਕਿ:-"ਏਕੋ ਧਰਮ ਦ੍ਰਿੜੈ ਸਚ ਕੋਈ ਗੁਰਮਤਿ ਪੂਰਾ ਜੁਗਿ ਜੁਗਿ ਮੋਇ।" (ਰਾਗ ਬਸੰਤ ਅਸ: ਮ:੧)

ਭਾਵ:-ਧਰਮ ਸਭ ਲਈ ਇਕ ਹੈ, ਕੋਈ ਸੁਧਾਰਕ ਮਨੁਖ ਆਪਣੇ ਆਪ ਨੂੰ ਰੱਬ ਨਹੀਂ ਕਹਾ ਸਕਦਾ | ਜਿਹਾ ਕਿ:-

"ਸੋ ਕਿਮ ਮਾਨਸ ਰੂਪ ਕਹਾਏ"| "ਬਿਨ ਕਰਤਾਰ ਨਾਂ ਕਿਰਤਮ ਮਨੋ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ।”

(ਸ਼ਬਦ ਪਾਤਸ਼ਾਹੀ ੧੦)

ਅਜੇਹੇ ਅਨੇਕ ਸ਼ਬਦ ਪਹਿਲੇ ਗੁਰੂਆਂ ਦੇ ਭੀ ਹਨ| ਭਾਵੇਂ ਸਭ ਦਾ ਪਿਤਾ ਵਾਹਿਗੁਰੂ ਹੈ, ਪਰ ਲੋਕਾਂ ਦੀ ਤਰਾਂ ਸ਼੍ਰੀਰਕ ਸਬੰਧ ਕਰਕੇ ਉਸਦਾ ਮਾਤਾ ਪਿਤਾ ਪੁਤ੍ਰ ਭਰਾ ਆਦਿ ਕੋਈ ਨਹੀਂ ਜਿਹਾ ਕਿ:-

"ਬੇਦ ਕਤੇਬੀ ਭੇਦ ਨ ਜਾਤਾ | ਨਾ ਤਿਸ ਮਾਤ ਪਿਤਾ ਸੁਤ[1] ਭਰਾਤਾ।"

(ਰਾਗ ਮਾਰੂ ਸੋਹਲੇ)

ਜਦ ਮਾਨੁਖ ਵਾਹਿਗੁਰੂ ਦਾ ਪੂਰਨ ਗਿਆਨ ਤੇ ਸੱਚਾਂ ਪ੍ਰੇਮ ਹਾਸਲ ਕਰ ਤਦੋਂ ਕਿਸੇ ਪੈਗੰਬਰ ਯਾ ਦੇਵਤੇ ਦੇ ਵਸੀਲੇ ਦੀ ਕੋਈ ਲੋੜ ਨਹੀਂ ਰਹਿੰਦੀ ਕਿਉਂ ਕਿ ਵਾਹਿਗੁਰੂ ਨਾਲ ਸਭਦਾ ਤਅੱਲਕ ਇਕੋ ਜਹਾ ਹੈ । ਕੇਵਲ ਲੋਕਾ ਵਿਚ ਗਿਆਨ ਅਤੇ ਪ੍ਰੇਮ ਆਦਿ ਗੁਣਾਂ ਦਾ ਵਾਧ

  1. ਸੁਤ-ਪੁਤ੍ਰ