ਪੰਨਾ:Guru Granth Tey Panth.djvu/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੦)

ਘਾਟਾ ਹੋਣ ਕਰਕੇ ਔਗਣਹਾਣ ਉਸ ਤੋਂ ਦੂਰ ਹਨ ਤੇ ਗੁਣਵੰਤੇ ਉਸ ਦੇ ਨੇੜੇ ਹਨ ਜਿਹਾ ਕਿ:-"ਗੁਣਵੰਤੀ ਗੁਣ ਵੀਥਰੈ ਅਉਗਣ ਵੰਤੀ ਝੂਰਿ?"(ਸ੍ਰੀ ਰਾਗ ਮ:੧)

ਸੋ ਜੇ ਪੂਰਨ ਗੁਣ ਆ ਜਾਣ ਤਾਂ ਵਾਹਿਗੁਰੂ ਸਾਡਾ ਉਤਨਾ ਹੀ ਮਿੱਤ੍ਰ ਉਹ ਸਾਡਾ ਸਭ ਦਾ ਹੀ ਪਿਤਾ ਹੈ, ਤੇ ਸਭ ਦਾ ਹੀ ਮਾਲਿਕ ਹੈ ਇਸ ਲਈ ਆਪਣੇ ਵਿਚ ਪੂਰੇ ਗੁਣ ਹੋ ਜਾਣ ਪੁਤ੍ਰ ਕਿਸੇ ਨੂੰ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਹੈ| ਹੇਠ ਲਿਖੇ ਸ਼ਬਦ ਇਸ ਭਾਵ ਨੂੰ ਬੜੀ ਸੋਹਣੀ ਤਰਾਂ ਸਿੱਧ ਕਰਦੇ ਹਨ | ਜਿਹਾ ਕਿ:-"ਸਭ ਊਪਰਿ ਨਾਨਕ ਕਾ ਠਾਕੁਰ ਮੈਂ ਜੇਹੀ ਘਣ ਚੇਰੀ ਰਾਮ।"(ਰਾਗ ਸੂਹੀ)

ਵਾਹਿਗੁਰੂ ਸਭ ਦਾ ਮਾਲਕ ਹੈ ਮੇਰੇ ਜੇਹੀਆਂ ਅਨੇਕ ਉਸ ਦੀਆਂ ਸੇਵਕਾਂ ਹਨ।

"ਸਜਣ ਮੈਂਡਾ ਚਾਹੀਏ ਹਭ ਕਹੀਂ ਦਾ ਮਿਤ

ਹਭੇ ਜਾਣਨ ਆਪਣਾ ਕਹੀ ਨਾ ਠਾਹੇ ਚਿਤ।"

ਮਾਰੂ ਵਾਰ ਡਖਣੇ {{c|"ਸਭੇ ਸਾਂਝੀ ਵਾਲ ਸਦਾਇਨਿ ਤੂ ਕਿਸੈ ਨ ਦਿਸਹਿ ਬਾਹਰਾ ਜੀਉ।"

(ਰਾਗ ਮਾਝ ਮਹਲਾ ਪ)

ਵਾਹਿਗੁਰੂ ਦਾ ਵਿਰੋਧੀ ਕੋਈ ਨਹੀਂ !

ਮੁਸਲਮਾਨ, ਈਸਾਈ, ਯਹੂਦੀਆਂ ਦਾ ਖਿਆਲ ਹੈ ਕਿ ਸ਼ੈਤਾਨ ਹਮੇਸ਼ਾਂ ਰੱਬ ਦੇ ਕੰਮ ਨੂੰ ਵਗਾੜਦਾ ਰਹਿੰਦਾ ਹੈ, ਉਸ ਨੇ ਰੱਬ ਦੀ ਮਰਜ਼ੀ ਤੋਂ ਉਲਟ ਦੁਨੀਆਂ ਨੂੰ ਭੁਲੇਖੇ ਵਿੱਚ ਪਾਇਆ ਹੈ ਸਗੋਂ ਬੜੇ ੨ ਪੈਗੰਬਰਾਂ ਨੂੰ ਵੀ ਕਈ ਵਾਰੀ