ਪੰਨਾ:Guru Granth Tey Panth.djvu/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਮੂੰਹ ਨਹੀਂ ਸੀ ਲੱਗਦੇ, ਤੇ ਅੱਠਵੇਂ ਗੁਰੂ ਜੀ ਨੇ ਭੀ ਇਹ ਹੀ ਕੁਝ ਕੀਤਾ,ਉਨਾਂ ਸਜਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਔਰੰਗਜ਼ੇਬ ਦਾ ਵਡਾ ਭਾਈ ਦਾਰਾਸ਼ਕੋਹ ਜੋ ਗੁਰੂ ਸਤਵੇਂ ਪਾਤਸ਼ਾਹ ਨੂੰ ਕਈ ਵਾਰ ਮਿਲਿਆ, ਉਹ ਕੇਹੜਾ ਗੌੜ ਬ੍ਰਾਹਮਣ ਸੀ । ਜਦ ਗੁਰੂ ਜੀ ਦੀਆਂ ਫੌਜ਼ਾਂ ਵਿੱਚ ਮੁਸਲਮਾਨ ਮੋਜੂਦ ਰਹੇ, ਮੀਆਂ ਮੀਰ ਤੇ ਬੁਧੂ ਸ਼ਾਹ ਜੇਸੇ ਮੁਸਲਮਾਨ ਮਹਾਤਮ ਗੁਰੂਆਂ ਦੇ ਬੜੇ ਹੀ ਸਮੀਪੀ ਤੇ ਪਿਆਰ ਬਨਕੇ ਰਹੇ ਸ੍ਰੀ ਗੁਰੂਨਾਨਕ ਜੀ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਮੁਸਲਮਨੀ ਮੁਲਕਾਂ ਵਿਚ ਹੀ ਰਹੇ, ਫੇਰ ਇਹ ਕਿਤਨਾਕੁ ਅਨਰਥ ਹੈ ਕਿ ਗੁਰੂ ਸੱਤਵੇਂ ਤੇ ਅਠਵੇਂ ਪਾਤਸ਼ਾਹ ਨੂੰ ਮੁਸਲਮਾਨ ਮਾਤਰ ਦਾ ਇਤਨਾ ਵੈਰੀ ਦਸਿਆ ਜਾਵੇ ! ਸੱਚ ਤਾਂ ਇਹ ਹੈ ਕਿ ਔਰੰਗਜ਼ੇਬ ਜ਼ਾਲਮ ਸੀ, ਇਸ ਲਈ ਸਤਵੇਂ ਤੇ ਅੱਠਵੇ ਗੁਰੂ ਜੀ ਨੇ ਉਸਦਾ ਮੂੰਹ ਨਹੀਂ ਦੇਖਿਆ ਤੇ ਨੌਵੇਂ ਗੁਰੂ ਜੀ ਭੀ ਉਸਨੂੰ ਸਜਣਾਂ ਵਾਲੇ ਤ੍ਰੀਕੇ ਅਨੁਸਾਰ ਨਹੀਂ ਖਿਲੇ|

ਭਾਵ ਏਹ ਹੈ -ਕਿ ਗੁਰੁ ਅੱਠਵੇਂ ਪਾਤਸ਼ਾਹ ਨੇ ਦਿੱਲੀ ਜਾਕੇ ਔਰੰਗਜ਼ੇਬ ਦੇ ਕਹਿਣੇ ਪਰ ਭੀ ਦਰਸ਼ਨ ਨਾਂ ਦੇਣਾ ਤੇ ਕੜਾਕੇਦਾਰ ੳੁਤਰ ਦੇਣਾ, ੲਿਹ ੲਿੱਕੋ ਹੀ ਗੱਲ ਸਾਬਤ ਕਰ ਦੇਂਦੀ ਹੈ ਕਿ ਉਹ ਆਪਣੇ ਆਤਮਕ ਗੁਣਾ ਦੇ ਕਾਰਨ ਹੀ ਗੁਰੂ ਬਣਨ ਦੇ ਯੋਗ ਸਨ। ਇਹ ਖਿਆਲ ਭੀ ਗਲਤ ਹੈ ਕਿ ਬੀਬੀ ਭਾਨੀ ਦੇ ਆਖਣ ਕਰਕੇ ਗੁਰਿਆਈ ਘਰ ਦੀ ਘਰ ਵਿੱਚ ਰਹੀ, ਤੇ ਸੋਢੀਆਂ ਤੋਂ ਬਾਹਰ ਨਹੀਂ ਗਈ, ਜੇ ਅਜੇਹਾ ਹੁੰਦਾ ਤਾਂ ਦਸਮ ਪਾਤਸ਼ਾਹ ਜੀ ਕਦੇ ਆਮ ਪੰਥ ਨੂੰ ਗੁਰੂ ਪੰਥ ਨਾਂ ਕਹਿ ਸਕਦੇ, ਤੇ