ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧

ਜਿਨਾਂ ਪੰਜ ਪਿਆਰਿਆਂ ਅੰਮ੍ਰਤ ਛਕ ਸਕਦੇ, ਕਿ ਜਿਨਾਂ ਵਿਚ ਇਕ ਭੀ ਸੋਢੀ ਨਹੀਂ ਸੀ। ਏਹ ਇਕ ਇਤਫਾਕੀਆ ਅਮਰ ਹੈ, ਕਿ ਪੰਜ ਛੇ ਗੁਰੂ ਇਕੋ ਖਾਨਦਾਨ ਵਿਚੋਂ ਬਣਦੇ ਚਲੇ ਆਏ, ਹੋਰ ਕੋਈ ਖਾਸ ਖਾਨਦਾਨੀ ਧੜਾ ਨਹੀਂ ਸੀ, ਇਸ ਪਰ ਬਹੁਤਾ ਵਿਚਾਰ ਕਦੇ ਫੇਰ ਕਰਾਂਗੇ, ਏਥੇ ਦਸਣਾਂ ਕੇਵਲ ਇਹ ਹੈ ਕਿ ਅੱਠਵੇਂ ਗੁਰੂ ਜੀ ਨੇ ਕੌਮ ਨੂੰ ਇਕ ਕਦਮ ਹੋਰ ਅੱਗੇ ਕਿਸਤਰਾਂ ਵਧਾਇਆ।

ਕੋਮੀ ਜ਼ਿੰਮੇਵਾਰੀ

ਜਦ ਸ੍ਰੀ ਗੁਰੂ ਹਰ ਕਿਸ਼ਨ ਜੀ ਦੇ ਜੋਤੀ ਜੋਤ ਸਮਾਉਂਣ ਦਾ ਸਮਾਂ ਆਇਆ ਤਾਂ ਆਪਨੇ ਸੰਗਤ ਨੂੰ ਆਗਿਆ ਦਿਤੀ ਕਿ "ਬਾਬਾ ਬਕਾਲੇ"। ਇਸ ਦਾ ਭਾਵ ਇਹ ਸੀ ਕਿ ਕੌਮ ਆਪਣਾ ਆਗੂ ਅਪ ਚੁਣਨ ਸਿਖੇ, ਅਤੇ ਕੌਮ ਨੂੰ ਖੋਟੇ ਖਰੇ ਦੀ ਪੜਤਾਲ ਦਾ ਹੱਕ ਹੋਵੇ, ਕਿਉਂਕਿ ਕਿਸੇ ਉੱਚੀ ਕੌਮ ਦੀ ਇਹ ਚੀ ਨਿਸ਼ਾਨੀ ਹੋ ਸਕਦੀ ਹੈ, ਕਿ ਉਹ ਆਪਣਾ ਲਾਇਕ ਲੀਡਰ ਆਪ ਚੁਣ ਸਕੇ। ਸੋ ਗੁਰੂ ਜੀ. ਨੇ ਥੋੜੀ ਜਿਹੀ ਸਹਾਇਤਾ ਕਰ ਦਿਤੀ ਕਿ "ਬਾਬ ਬਕਾਲੇ" ਅਗੋ ਨੂੰ ਸਾਰੀ ਗਲ ਸੰਗਤ ਦੇ ਸ਼ਕੇ ਛਡ ਦਿਤੀ। ਜੇ ਕੋਮ ਕਿਸੇ ਧੀਰਮਲ ਜਹੇ ਨੂੰ ਆਪਨਾ ਆਗੂ ਚੁਣ ਲੈਂਦੀ ਤਾਂ ਸਾਬਤ ਹੋ ਜਾਂਦਾ ਕਿ ਇਹ ਕੌਮ ਦੁਨੀਆਂ ਵਿਚ ਵਧਨ ਫੁਲਣ ਦੇ ਲਾਇਕ ਨਹੀਂ, ਕਿਉਂਕਿ ਇਸ ਨੂੰ ਆਪਣਾ ਆਗੂ ਚੁਨਣ ਦੀ ਜਾਂਚ ਨਹੀਂ ਪਰ ਸ੍ਰੀਗੁਰੂਅਰਜਨ ਦੇਵ ਜੈਸੇ ਮਹਾਤਮਾਂ ਸਤਿਗੁਰੂਆਂ ਦਾ ਬਰਕਤ ਵਾਲਾ ਲਹੂ