੭੨
ਬਿਰਥਾ ਜਾਣ ਵਾਲਾ ਨਹੀਂ ਸੀ। ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਭਰੋਸਾ ਗਲਤ ਨਹੀਂ ਸੀ, ਕੋਮ ਨੇ ਅਪਣਾ ਆਗੂ ਸ੍ਰੀ ਗੂਰੂ ਤੇਗ ਬਹਾਦਰ ਜੀ ਨੂੰ ਚੁਣਿਆਂ। ਇਨਾਂ ਚੁਣਨ ਵਾਲਿਆਂ ਵਿਚੋਂ ਮਖਨ ਸ਼ਾਹ ਮੋਹਰੀ ਸੀ, ਇਜ ਸੰਗਤ ਦੇ ਲੱਭੇ ਹੋਏ ਗੁਰੂ ਨੇ ਆਪਣੇ ਸਾਰੇ ਜੀਵਨ ਤੇ ਪਵਿਤ੍ਰ ਬਾਣੀ ਤੇ ਆਖਰ ਆਪਣੀ ਲਾਸਾਨੀ ਸ਼ਹੀਦੀ ਦਵਾਰਾ ਇਹ ਸਾਬਤ ਕਰ ਦਿਤਾ ਕਿ ਕੌਮ ਦੀ ਚੋਣ ਗਲਤ ਨਹੀਂ ਸੀ।
ਹੁਣ ਸਮਾਂ ਦਸਮ ਪਾਤਸ਼ਾਹ ਜੀ ਦਾ ਆਇਆ ਉਨਾਂ ਦਾ ਜੀਵਨ ਚਰਿੱਤ੍ਰ ਪੜ੍ਹਨ ਤੋਂ ਹੀ ਮਲੂਮ ਹੋ ਸਕਦਾ ਹੈ ਕਿ ਬਚਪਨ ਵਿਚ ਹੀ ਉਸ ਅਦੁਤੀ ਜੋਧੇ ਦੀਆਂ ਉਹ ਖੂਬਆਂ ਜ਼ਾਹਿਰ ਹੋ ਚੁਕੀਆਂ ਸਨ ਕਿ ਜਿਸ ਤੋਂ ਹਰ ਇਕ ਨੂੰ ਇਹ ਮੰਨਣਾ ਪੈਂਦਾ ਸ਼ੀ ਕਿ ਸਚ ਮੁਚ ਇਹ ਮਹਾਂ ਪੁਰਖ ਸ੍ਰੀ ਗੁਰੂ ਨਾਨਕ ਜੀ ਦੇ ਪੰਥ ਨੂੰ ਮੁਕੰਮਲ ਕਰੇਗਾ। ਜਦ ਦੀਨ, ਦੁਖੀ ਤੇ ਆਜਜ਼ ਬ੍ਰਹਮਨ ਆਪਣੇ ਧਰਮ ਸ਼ਰਮ ਤੇ ਇੱਜ਼ਤ ਦੀ ਬਰਬਾਦੀ ਹੁੰਦੀ ਦੇਖਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਆਏ, ਗੁਰੂ ਨੌਵੇਂ ਪਾਤਸ਼ਾਹ ਜੀ ਨੇ ਹੱਸ ਕੇ ਆਖਿਆ ਕਿ ਇਸ ਸੰਸਾਰਕ ਸੇਵਾ ਵਾਸਤੇ ਕਿਸੇ ਮਹਾਂਪੁਰਖ ਦੇ ਸਿਰ ਦੀ ਲੋੜ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਅਤੇ ਦਰਦ ਭਰੀ ਅਵਾਜ਼ ਨਾਲ ਕਹਿ ਦਿਤਾ ਕਿ 'ਇਸ ਕੋਮੀਅਤ ਦੇ ਸੁਕੇ ਹੋਏ ਬਗੀਚੇ ਨੂੰ ਆਪ ਦੇ ਸੀਸ ਦ ਪਵਿੱਤ੍ਰ ਲਹੂ ਹੀ ਹਰਾ ਭਰਾ ਕਰਨ ਦੀ ਸਮਰੱਥਾ ਰਖਦਾ ਹੈ" ਇਸ ਕੁਰਬਾਨੀ ਇਸ ਬੇਗਰਜ਼ੀ ਤੇ ਇਸ ਦਲੇਰ ਦੀ ਲੈਹਰ ਨੂੰ ਕੇਵਲ ਸਾਲ ਦੀ ਉਮਰ ਵਿਚ ਜ਼ਾਹਿਰ ਕਰਠ