੭੩
ਪਰ ਸਾਬਤ ਹੋ ਗਿਆ ਕਿ ਵਾਕਿਆ ਹੀ ਸਿਖਾਂ ਦੇ ਆਖਰੀ ਗੁਰੂ ਬਣਨ ਦੇ ਯੋਗ ਹਨ, ਬਸ ਸ੍ਰੀ ਗੁਰੂ ਰੋਬਿੰਦ ਸਿੰਘ ਜੀ ਭੀ ਅਪਣੇ ਆਤਮਕ ਗੁਣਾਂ ਦੇ ਕਾਰਨ ਹੀ ਗੁਰੂ ਬਣੇ।
ਖਾਲਸਾ ਪੰਥ ਦੀ ਮੁਕੰਮਲ ਸੂਰਤ
ਅੰਤ ਨੂੰ ਉਹ ਸਮਾਂ ਆਗਿਆ ਕਿ ਜਦ ਖੰਡੇ ਦਾ ਅੰਮਰਤ ਛਕਾ ਕੇ ਖਾਲਸਾ ਪੰਥ ਨੂੰ ਹਰ ਪਹਿਲੂ ਵਿੱਚ ਇਕ ਮੁਕੰਮਲ ਤੇ ਵਖਰਾ ਪੰਥ ਬਨਾ ਦਿਤਾ ਗਿਆ। ਕੁਲ ਸੰਗਤ ਦਾ ਤਲਵਾਰ ਦੀ ਤਿੱਖੀ ਧਾਰ ਉਪਰ ਇਮਤਿਹਾਨ ਲਿਆ। ਮਾਮੂਲੀ ਜਿਹੇ ਇਸ਼ਾਰੇ ਪਰ ਬਿਨਾਂ ਪੁਛ ਗਿਛ ਸਿਰ ਦੇਣ ਲਈ ਪੰਜ ਸ਼ਹੀਦ ਛਾਲਾਂ ਮਾਰਕੇ ਨਿਤਰ ਆਏ। ਜੇ ਗੁਰੂ ਜੀ ਹੋਰ ਲਲਕਾਰਦੇ ਤਾਂ ਹੋਰ ਭੀ ਕਈ ਬੀਰ ਬਹਾਦਰ ਤੇ ਕੌਮੀ ਸ਼ਹੀਦ ਨਿਤਰਦੇ ਪਰ ਉਨ੍ਹਾਂ ਨੇ ਪੰਜ ਲੈਕੇ ਫੇਰ ਲਲਕਾਰਨਾਂ ਬੰਦ ਕਰ ਦਿਤਾ ਕਿਉਂਕਿ ਪੱਕੀ ਹੋਈ ਦੇਗ ਵਿਚੋਂ ਕੁਝ ਦਾਣੇ ਦੇਖਣੇ ਹੀ ਕਾਫੀ ਸਨ। ਇਸ ਇਮਤਿਹਾਨ ਤੋਂ ਪਤਾ ਲਗ ਗਿਆ ਕਿ ਹੁਣ ਸਿਖ ਕੌਮੀ ਅਤੇ ਸਮੁਚੇ ਤੌਰ ਪਰ ਉੱਚੇ ਹੋ ਚੁਕੇ ਹਨ। ਕਿਸੇ ਕੌਮ ਵਿਚੋਂ ਕੇਵਲ ਇਕ ਆਦਮੀ ਦਾ ਉੱਚਾ ਹੋ ਜਾਣਾ ਭਾਵੇਂ ਉਸ ਕੌਮ ਲਈ ਫਖਰ ਤਾਂ ਹੁੰਦਾ ਹੈ, ਪਰ ਅਸਲ ਅਰਥਾਂ ਵਿਚ ਕੌਮ ਨੂੰ ਉੱਚੀ ਤਦ ਹੀ ਮੰਨਿਆ ਜਾਂਦਾ ਹੈ, ਕਿ ਜਦ ਕੌਮ ਵਿੱਚ ਆਮ ਆਦਮੀ ਲਾਇਕ ਤੇ ਉੱਚੇ ਹੋਣ ਲਗ ਪੈਣ। ਹੁਣ ਸ੍ਰੀ ਗੁਰੂ ਗੋਬਦ ਸਿੰਘ ਜੀ ਨੇ ਦੇਖ ਲਿਆ ਕਿ ਕੌਮ ਦੇ ਅੰਦਰ ਸੱਚੀ ਦਲੇਰੀ