ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਤੇ ਉਚੀ ਕੁਰਬਾਨੀ,ਸਾਂਝਾ ਪਿਆਰ, ਕੌਮੀ ਦਰਦ, ਭਾਈ ਚਾਰਕ ਸਮਝ ਆਦਿ ਗੁਣਾਂ ਦਾ ਆਮ ਜਜ਼ਬਾਯਾ ਫੀਲਿੰਗ (feeling) ਬਨ ਗਿਆ ਹੈ, ਇਸ ਲਈ ਸ਼੍ਰੀ ਗੁਰੂ ਜੀ ਨੇ ਖੁਦ ਉਨ੍ਹਾਂ ਪੰਜ ਪਿਆਰਿਆਂ ਪਾਸੋਂ (ਜੋ ਉਸ ਵੇਲੇ ਪੰਥ ਦੇ ਕਾਇਮ ਮੁਕਾਮ ਯਾ ਪੰਥ ਦਾ ਰੂਪ ਸਨ) ਹਥ ਜੋੜ ਕੇ ਅੰਮ੍ਰਤ ਮੰ-ਗਿਆ ਤੇ ਛਕਿਆ। ਇਸ ਤਰਾਂ ਪੰਥ ਪਾਸੋਂ ਅੰਮ੍ਰਤ ਛੱਕ ਕੇ ਪੰਥ ਨੂੰ ਗੁਰੂ ਪੰਥ ਦਾ ਖਤਾਬ ਦਿਤਾ। ਗੋਯਾ ਹੁਣ ਪੰਥ ਅਪਣੇ ਫਰਜ਼ਾਂ ਨੂੰ ਆਪ ਸਮਝਣ ਦੇ ਯੋਗ ਹੋ ਗਿਆ। ਇਸ ਤੋਂ ਪਿਛੋਂ ਮੁਕਤਸਰ, ਚਮਕੌਰ ਆਦਿ ਦੇ ਖੂਨੀ ਸਾਕਿਆਂ ਨੇ ਅਤੇ ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਵਾਲੇ ਨਜ਼ਾਰੇ ਨੇ (ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਹੁਕਮ ਦਿਤਾ ਕਿ ਨਵੀਂ ਬੰਦੂਕ ਦਾ ਨਸ਼ਾਨਾ ਤੱਕਕੇ ਮਾਰਨਾ ਹੈ, ਇਸ ਲਈ ਇਕ ਸੱਜਣ ਦੀ ਲੋੜ ਹੈ ਕਿ ਜਿਸ ਨੂੰ ਨਸ਼ਨਾ ਬਨਾਇਆ ਜਾਵੇ।ਪਿਆਰੇ ਦੀ ਇਸ ਮਾਹੀਵਾਲੀ ਸੱਦ ਨੂੰ ਕੇਵਲ ਦੋ ਸਿਖਾਂ ਨੇ ਸੁਣਿਆ, ਉਹ ਦੋਨੋ ਹੀ ਇਕ ਦੂਜੇ ਦੇ ਅਗੇ ਭੱਜ ਕੇ ਆਏ ਤੇ ਆਪੋ ਅਪਣੀ ਥਾਂ ਹਰ ਇਕ ਨੇ ਯਤਨ ਕੀਤਾ, ਕਿ ਪਿਆਰੇ ਦੀ ਗੋਲੀ ਮੇਰੀ ਹੀ ਕਿਸਮਤ ਦਾ ਗਹਿਣਾ ਬਣੇ) ਅਮਲੀ ਤੌਰ ਪਰ ਦਸ ਦਿੱਤਾ ਕਿ ਪੰਥ ਵਾਕਿਆ ਹੀ ਉਸ ਇੱਜ਼ਤ ਅਤੇ ਹੱਕ ਨੂੰ ਸਾਂਭਣ ਦੇ ਲਾਇਕ ਹੈ ਜੋ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਹਨ, ਜੋ ਕੋਈ ਪੁਛੇ ਕਿ ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਇਸ ਪੰਥ ਨੂੰ ਪੂਰੇ ਹਕ ਕਿਉਂ ਨਾਂ ਮਿਲੇ। ਇਸ ਦਾ ਉਤਰ ਇਹ ਹੀ ਹੋਵੇਗਾ ਕਿ