ਪੰਨਾ:Guru Granth Tey Panth.djvu/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਇਸ ਛੋਟੀ ਜੇਹੀ ਪੁਸਤਕ ਵਿਚ ਸਾਰੀਆਂ ਗੱਲਾਂ ਤਾਂ ਨਹੀਂ ਆ ਸਕਦੀਆਂ, ਪਰ ਅਸੀ ਇਹ ਆਖ ਸਕਦੇ ਹਾਂ ਕਿ ਦੱਸ ਗੁਰੂ ਸਾਡੀ ਰਾਹਬਰੀ ਲਈ ਉਹ ਅਟੱਲ ਤੇ ਅਨੋਖੇ ਪੂਰਨੇ ਪਾ ਗਏ, ਜਿਸ ਦਾ ਫਖਰ ਅਸੀਂ ਰੈਹਦੀ ਦੁਨੀਆਂ ਤੱਕ ਕਰਾਂਗੇ।

ਮੈਂ ਐਥੇ ਯੋਗ ਸਮਝਦਾ ਹਾਂ ਕਿ ਕੁਛ ਉਹ ਪਵਿਤ੍ਰ ਵਾਕ ਲਿਖ ਦੇਵਾਂ, ਕਿ ਜਿਨ੍ਹਾਂ ਤੋਂ ਖਾਲਸਾ ਜੀ ਦੀ ਉਸ ਮੈਹਮਾਂ ਦਾ ਪਤਾ ਲਗੇ ਕਿ ਜਿਸ ਦੀ ਝਲਕ ਦਸਮ ਪਿਤਾ ਦੇ ਸੀਨੇ ਵਿੱਚ ਸੀ:-

"ਜਾਗਤ ਜੋਤ ਜਪੈਨਿਸ ਬਸਰ ਏਕ ਬਿਨਾ ਮਨ ਨੈਕ ਨਾ ਆਨ | ਪੂਰਨ ਪ੍ਰੇਮ ਪ੍ਰਤੀਤ ਸਜੇ, ਬਤ, ਗੋਰ, ਮੜੀ, ਮੱਟ ਭੂਲ ਨਾ ਮਾਨੈ ਤੀਰਥ ਦਾਨ ਦਯਾ ਤਪ ਸੰਯਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ। ਘਟ ਮੈਂ ਤਬ ਖਾਲਸ ਤਾਹਿ ਨਿਖਾਲਸ ਜਾਨੈ।"

(ਤੇਤੀ ਸਵੱਯ ਵਿਚੋਂ ਪਹਿਲਾ)

ਇਕ ਵਾਰੀ ਜਦ ਖਾਲਸੇ ਦੀ ਮਹਿਮਾਂ ਦੇਖ ਕੇ ਇਕ ਪੰਡਤ ਨੇ ਹੈਰਾਨੀ ਤੇ ਗੁੱਸਾ ਜ਼ਾਹਰ ਕੀਤਾ, ਉਸ ਦੇ ਉੱਤਰ ਵਿੱਚ ਗੁਰੂ ਜੀ ਨੇ ਪੰਥ ਦੀ ਉਪਮਾ ਕੀਤੀ:-

ਯੁਧ ਜਿਤੇ ਇਨਹੀਂ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ। ਅੱਘ ਓਘ ਟਰੈ ਇਨਹੀ ਕੇ ਪ੍ਰਸਾਦ, ਇਨਹੀ ਕੀ ਕ੍ਰਿਪਾ ਫੁਨ ਧਾਮ ਧਾਮ ਭਰੈ। ਇਨਹੀ ਕੇ ਪ੍ਰਸਾਦ ਸੁ ਵਿਦਯਾ ਲਈ,