ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੧

ਇਨਹੀ ਕੀ ਕ੍ਰਿਪਾ ਸਭ ਸ਼ਤ੍ਰ ਮਰੇ। ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹਿੰ ਮੋਸੇ ਗਰੀਬ ਕਰੋਰ ਪਰੇ।" "ਸੇਵ ਕਰੀ ਇਨ ਕੀ ਮਨ ਭਾਵਤ,ਔਰ ਕੀ ਸੇਵ ਸੁਹਾਤ ਨ ਜਾਕੋ। ਦਾਨ ਦਯੋ ਇਨਹੀ ਕੋ ਭਲੋ, ਅਰ ਔਰ ਕੋ ਦਾਨ ਨਾ ਲਾਰਤ ਨੀਕੋ। ਆਗ ਫਲੈ ਇਨਹੀ ਕੋ ਦਯੋ, ਜਗ ਮੈਂ ਯਸ ਔਰ ਦਯੋ ਸਭ ਫੀਕੋ। ਮੋ ਗ੍ਰਹਿ ਮੇ ਮਨ ਤੇ ਤਨ ਤੇ, ਸਿਰ ਲੋ ਧਨ ਹੈ ਸਭ ਹੀ ਇਨ ਹੀ ਕੋ।"

"ਚਟਪਟਾਸ ਚਿਤ ਮੇਂ ਜਰਯੋ, ਤ੍ਰਿਨ ਜਯੋਂ ਕ੍ਰੁੱਧਤ ਹਯੋ। ਖੋਜ ਰੋਜ ਕੇ ਹੇਤ ਲਗ ਦਯੋ ਮਿਸ਼ੂਰਜੂ ਰੋਯ"

ਇਹ ਬਾਣੀ ਦਸਮ ਗ੍ਰੰਥ ਵਿਚ ਤਤੀ ਸਵੱਯਾਂ ਤੋਂ ਅਗੇ ਲਿਖੀ ਹੋਈ ਹੁੰਦੀ ਹੈ। ਏਥੋਂ ਪਤਾ ਲਗ ਸਕਦਾ ਹੈ, ਕਿ ਖਾਲਸਾਜੀਦੀ ਇਹ ਵਡਆਈ ਸੁਣਕੇ ਤੇ ਇਮ ਧਾਰਮਕ ਪਾਤਸ਼ਾਹੀ ਨੂੰ ਸਾਂਝੇ ਤੇ ਕੌਮੀ ਹਥਾਂ ਵਿਚ ਅਉਂਦਾ ਦੇਖਕੇ ਸ਼ਖਸੀ ਹਕੂਮਤ ਦਾ ਭੁਖ ਬ੍ਰਹਮਣ "ਗਿਯੋ ਮਿਸ਼ਰ ਜੂਰੋਇ" ਦੇ ਗੁਰਵਾਕ ਅਨੁਸਾਰ ਕਿਸ ਤਰਾਂ ਹੋਕ ਗਿਆ। ਬ੍ਰਾਹਮਣ ਦੇ ਇਸ ਰੋਣ ਦਾ ਜਿਕਰ ਭਗਤ ਰਤਨਾਵਲੀ ਵਿਚ ਭੀ ਆਯਾ ਹੈ ਜਿਹਾ ਕਿ ਸਿਖਾਂ ਪ੍ਰਸ਼ਨ ਕੀਤਾ, "ਸਾਹਿਬਾਂ ਖਾਲਸਾ ਨੂੰ ਵਡਿਆਈ ਤੇ ਗੁਰਿਆਈ ਬਥਸ਼ੀ। ਬ੍ਰਹਮਣਾ ਕਿਉਂ ਰੋਇ ਦਿਤਾ ? ਭਾਈ ਮਨੀ ਸਿੰਘ ਕਿਹਿਆ :-"ਬ੍ਰਹਮਣ ਵੇਦ ਪਾਠ ਤੇ ਦੇਹ ਅਭਿਮਾਨੀ ਕਰਮ ਕਾਂਡੀ ਸੇ। ਦਸਵੇਂ ਪਾਤਸ਼ਾਹ ਖਾਲਸੇ ਨੂੰ ਗੁਰਿਆਈ ਬਖਸ਼ੀ।"

(ਭਰਤ ਰਤਨਾਵਲੀ ਸਾਖੀ ੧੩੮)