ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫

ਹਨ। ਕੋਈ ਸੰਤ ਯਾ ਹੋਰ ਮੰਨਿਆਂ ਹੋਇਆ ਸੱਜਣ ਕਿਸੇ ਇਸਤ੍ਰੀ ਪੁਰਸ਼ ਨੂੰ ਇਕੱਲਿਆਂ ਕਰਕੇ ਕੰਨ ਵਿਚ ਕੋਈ ਲਫਜ਼ ਵਾਹਿਗੁਰੂ ਯਾ ਓਅੰ ਸੋਹੰ ਯਾ ਕੋਈ ਹੋਰ ਵਾਕ ਫੂਕ ਮਾਰਕੇ ਸੁਣਾ ਦੰਦਾ ਹੈ ਤੇ ਕਹਿ ਦਿੰਦਾ ਹੈ ਇਹ ਗੁਰ ਮੰਤ੍ਰੀ ਹੈ, ਪਰ ਪੁਛਣ ਵਾਲੇ ਉਸ ਕੋਲੋ ਇਹ ਨਹੀਂ ਪੁਛਦੇ ਕਿ ਇਹ ਤਾਂ ਗੁਰ ਮੰਤਰ ਹੈ ਪਰ ਬਾਕੀ ਗੁਰਬਾਣੀ ਕੀ ਚੀਜ਼ ਹੈ ? ਕਿਉਂਕਿ ਸਤਿਗੁਰੂ ਦੀ ਆਗਿਆ ਹੈ ਕਿ 'ਵਿਚ ਬਾਣੀ ਅੰਮ੍ਰਿਤ ਸਾਰੇ' ਅਰਥਾਤ ਸਾਰੀ ਬਾਣੀ ਵਿਚ ਹੀ ਅੰਮ੍ਰਿਤ ਹੈ ਨਾਂ ਕਿ ਕੇਵਲ ਕਿਸੇ ਇਕ ਤੁਕ ਯਾ ਇਕ ਲਫਜ਼ ਵਿਚ।

ਮੰਤ੍ਰ ਦਾ ਅਰਥ ਹੈ ਕਿਸੇ ਕਿਸਮ ਦੀ ਸਲਾਹ ਯ ਸ਼ਵਰਾ ਜਿਸਤਰਾਂ ਅੱਜ ਕਲ ਉਰਦੂ, ਫਾਰਸੀ ਵਿਚ ਲਫਜ਼ ਮਸ਼ੀਰ ਤੇ ਅੰਗ੍ਰੇਜ਼ੀ ਵਿਚ ਐਡਵਾਈਜ਼ਰ ਵਰਤਿਆ ਜਾਂਦਾ ਹੈ। ਸੰਸਕ੍ਰਿਤ, ਭਾਸ਼ਾ ਵਿਚ ਉਸ ਦੀ ਥਾਂ ਲਫਜ਼ ਮੰਤ੍ਰੀ ਵਰਤਿਆ ਜਾਂਦਾ ਸੀ, ਜਿਸ ਦਾ ਮਤਲਬ ਸਲਾਹ ਯਾ ਮਸ਼ਵਰਾ ਦੇਣ ਵਾਲਾ ਹੁੰਦਾ ਹੈ। ਇਸ ਤੋਂ ਬਿਨਾ ਮੰਤ੍ਰ ਦਾ ਅਰਥ ਅਜੀਬ ਜਿਹਾ ਤ੍ਰੀਕ ਤੇ ਢੰਗ ਭੀ ਹੈ, ਜਿਹਾ ਕਿ "ਹਰਨ ਭਰਨ ਜਾਕਾ ਨੇਤ੍ਰ ਫੋਰ। ਤਿਸਕਾ ਮੰਤ੍ਰ ਨਾ ਜਾਨੈ ਹੋਰ।"

ਸੁਖਮੋਨੀ ਅਸ਼ਟਪਦੀ ੧੬ ਪ:੨

ਭਾਵ ਵਾਹਿਗੁਰੂ ਇਕ ਅੱਖ ਦੇ ਫਰਕ ਵਿਚ ਦੁਨੀਆਂ ਨੂੰ ਢਾਹ ਉਸਾਰ ਸੱਕਦਾ ਹੈ, ਉਸ ਵਾਲਾ ਢੰਗ ਕੋਈ ਹੋਰ ਨਹੀਂ ਜਾਣਦਾ, ਬੱਸ ਗੁਰੂ ਦੀ ਸਲਾਹ, ਗੁਰੂ ਕਾ ਤ੍ਰੀਕਾ, ਗੁਰੂ ਦਾ ਢੰਗ ਇਹ ਸਭ ਕੁਛ ਗੁਰਬਾਣੀ ਵਿਚ ਹੈ ਤੇ ਉਸ ਦਾ ਸਹਾਇਕ ਗੁਰੂ ਦਾ ਅਮਲੀ ਜੀਵਨ ਹੈ, ਸੋ ਗੁਰਬਣੀ ਤੇ