ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਉਸ ਦੇ ਅਨੁਸਾਰ ਗੁਰੂ ਦੇ ਜੀਵਨ ਅਤੇ ਕਾਰਨਾਮਿਆਂ ਨੂੰ ਵਿਚਾ ਰਕੇ ਉਸਦੇ ਅਨੁਸਾਰ ਚਲਣਾ ਗੁਰ ਮੰਤ੍ਰ ਨੂੰ ਕਮਾਉਣਾ ਹੈ।

ਸਵਾਲ-ਗੁਰਬਾਨੀ ਵਿਚ ਲਿਖਿਆ ਹੈ ਕਿ

"ਮੰਤ੍ਰ ਰਾਮ ਰਾਮ ਨਾਮੰ"

(ਸਲੋਕ ਸਹਿ ਸਕ੍ਰਿਤੀ ਮ: ੫)

ਕੀ ਇਸ ਦਾ ਇਹ ਸਫ ਅਰਥ ਨਹੀਂ, ਰਾਮ ੨ ਹੀ ਮੰਤ੍ਰ ਹੈ ?

ਉਤ੍ਰ-ਫੇਰ ਅੱਲਾਹ ਖੁਦਾ ਵਾਹਿਗੁਰੂ ਆਦਿ ਰੱਬ ਅਨੇਕਾਂ ਨਾਮਾਂ ਨੂੰ ਕੀ ਆਖੋਰੇ ? ਗੁਰੂ ਜੀ ਤਾਂ ਰੱਬ ਦੇ ਕਿਸੇ ਇਕ ਨਾਮ ਨੂੰ ਕਿਸੇ ਇਕ ਦੂਜੇ ਨਾਲੋਂ ਘੱਟ ਵੱਧ ਆਖਕੇ ਲਫਜ਼ੀ ਝਗੜਾ ਪਾਉਂਣ ਨੂੰ ਤਿਆਰ ਹੀ ਨਹੀਂ, ਕਿਉਂਕਿ ਉਨ੍ਹਾਂ ਦਾ ਕਥਨ ਹੈ:-"ਅਲਾਹ ਰਾਮ ਕੇ ਪਿੰਡ ਪਰਾਨ (ਭੇਰਉ ਮ: ੫) ਰਾਮ ਨਾਮ ਮੰਤ ਆਖਣ ਤੋਂ ਭਾਵ ਇਹ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਮੰਤਹੈ, ਅਰਥਾਤ ਉਸ ਨਾਲ ਪਿਆਰ ਕਰਨਾ ਤੇ ਉਸ ਦੇ ਭਾਣੇ ਅਨੁਸਾਰ ਚਲਣਾ ਸਤਿਗੁਰੂ ਦੀ ਬਾਨੀ ਪੜ੍ਹਕੇ ਉਸ ਵਿਚੋਂ ਉਸ ਦਾ ਰਸਤਾ ਵੀਚਾਰਨਾ ਇਹ ਸਭ ਕੁਝ ਉਸ ਮੰਤ੍ਰ ਦਾ ਜਾਪ ਹੈ, ਰਾਮ ਤੋਂ ਛੁਟ ਜਿੱਥੇ ਕਿੱਥੇ ਹੋਰ ਲਫਜ਼ ਨੂੰ ਮੰਤ੍ਰ ਯਾ ਗੁਰਮੰਤ੍ਰ ਆਖਿਆ ਗਿਆ ਹੋਵੇ, ਉਥੇ ਭੀ ਉਸ ਕਥਨ ਦਾ ਇਹ ਹੀ ਭਾਵ ਹੁੰਦਾ ਹੈ।

ਕਈ ਇਕ ਮੁਲਕੀ ਤੇ ਕੁਦਰਤੀ ਕਾਰਨਾਂ ਕਰਕੇ (ਕਿ ਜਿਨ੍ਹਾਂ ਦ ਤਅੱਲਕ ਦੇਸ਼, ਕੌਮ ਅਤੇ ਬੋਲੀ ਦੇ ਇਤਹਾਸ ਨਾਲ ਹੈ। ਖਾਲਸੇ ਦਾ ਕੌਮੀ ਬੋਲਾ ਵਾਹਿਗੁਰੂ ਸ਼ਬਦ ਬਣ ਦੁਕਿਅ ਹੇ ਪਰ ਲਹ, ਖੁਦਾ, ਰਾਮ ਆਦਿ ਲਫਜ਼ਾਂ ਨਲ ਕੁਵੇਰ ਕੋਈ ਨਹੀਂ।