ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਹੁਣ ਰਹੀ ਗੱਲ ਇਹ ਕਿ ਹਰ ਇਕ ਬਿਵਹਾਰ ਵਿਚ ਰਸਮ ਦੀ ਜ਼ਰੂਰਤ ਹੈ। ਸਿਪਾਹੀ ਬਹੁਤ ਸਾਰੀ ਉਮਰ ਫੌਜ ਵਿਚ ਵਿਚ ਸੇਵਾ ਕਰਦਾ ਹੈ, ਪਰ ਜਦ ਇਸ ਸੇਵਾ ਵਿਚ ਦਾਖਲ ਹੁੰਦਾ ਹੈ, ਤਦੋਂ ਇਕ ਦਿਨ ਖਾਸ ਰਸਮ ਅਦਾ ਕੀਤੀ ਜਾਂਦੀ ਹੈ, ਅਰਥਾਤ ਚੰਗੇ ਸ਼ਸਤ੍ਰ ਬਸਤਰ ਪਹਿਨਕੇ ਤੇ ਸਾਰੀ ਫ਼ੌਜ ਦੇ ਸਾਹਮਣੇ ਖੜਾ ਕਰਕੇ ਕਸਮ ਖੁਆਈ ਜਾਂਦੀ ਹੈ ਕਿ ਮੈਂ ਬਾਦਸ਼ਾਹ ਦਾ ਵਫਾਦਾਰ ਸਿਪਾਹੀ ਰਹਾਂਗਾ।

ਇਹ ਸਭ ਨੂੰ ਪਤਾ ਹੁੰਦਾ ਹੈ ਕਿ ਫਲਣਾ ਖੁਸ਼ ਕਿਸਮਤ ਆਦਮੀ ਬਾਦਸ਼ਾਹੀ ਦਾ ਹੱਕਦਾਰ ਹੈ, ਪਰ ਫੇਰ ਭੀ ਇਕ ਦਿਨ ਕਾਰੋਨੇਸ਼ਨ (caronation) ਯਾਂ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਜਾਂਦੀ ਹੈ | ਏਸੇ ਤਰਾਂ ਸਭ ਨੂੰ ਪਤਾ ਹੁੰਦਾ ਹੈ ਕਿ ਅਮਕੇ ਲੜਕੇ ਲੜਕੀ ਦਾ ਨਾਤਾ ਹੋ ਚੁਕਿਆ ਹੈ ਪਰ ਫੇਰ ਭੀ ਇਕ ਦਿਨ ਜ਼ਰੂਰੀ ਰਸਮ ਅਦਾ ਕਰਨੀ ਪੈਂਦੀ ਹੈ, ਅਰਥਾਤ ਬਾਕਾਇਦਾ ਵਿਆਹ ਕੀਤਾ ਜਾਂਦਾ ਹੈ | ਇਸੇ ਤਰਾਂ ਸਿੱਖੀ ਵਿਚ ਦਾਖਲ ਹੋਣ ਅਰਥਾਤ ਗੁਰਮੰਤ੍ਰ ਦੀ ਪੂਰੀ ਜੁਮੇਵਾਰੀ ਸਿਰ ਤੇ ਉਠਾਉਣ ਲਈ ਇਕ ਰਸਮ ਹੋਣੀ ਜ਼ਰੂਰੀ ਹੈ, ਸੋ ਦਸਮ ਪਾਤਸ਼ਾਹ ਜੀ ਦੇ ਸਮੇਂ ਤੋਂ ਲੈਕੇ ਅੱਜ ਤੱਕ ਖੰਡੇ ਦਾ ਅੰਮ੍ਰਿਤ ਪ੍ਰਚਲਤ ਹੈ, ਬਸ ਉਹ ਛਕਣਾ ਜ਼ਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਖੁਦ ਪੂਰਨ ਗੁਰੂ ਸਨ ਪਰ ਫੇਰ ਭ ਇਸ ਅਸੂਲ ਦੀ ਮੁਹਿੰਮਾਂ ਦੱਸਣ ਵਸਤੇ ਓਨ੍ਹਾਂ ਨੇ ਖੁਦ ਅੰਮ੍ਰਿਤ ਛਕਿਆ। ਬਸ ਜਦ ਅੰਮ੍ਰਿਤ ਛਕਕੇ ਜ਼ਾਹਿਰਾ ਰਸਮ ਅਦਾ ਹੋ ਗਈ, ਫੇਰ ਹੋਰ ਵਖਰੇ ਰੁਰਮੰਤ ਲੈਣ ਦੀ ਲੋੜ ਹੀ ਕੀ ਰਹੀ । ਇਕ ਸੱਜਨ ਨੇ