ਪੰਨਾ:Hakk paraia.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਭਗਤ, ਕ੍ਰਿਸ਼ਨ ਭਗਤ, ਨਾਂਗੇ, ਵੈਰਾਗੀ, ਖ਼ਵਾਜੇ, ਖਲੀਫ਼ੇ......'

“ਤਬ ਤੋਂ ਇਨਮੇ ਕੋਈ ਨ ਕੋਈ ਵਲੀ ਪੀਰ ਹੋਗਾ, ਕਹਿਤੇ ਹੈਂ ਕਿ ਅੱਲਾਹ ਕੇ ਪਿਆਰੋਂ ਕਾ ਜਲਾਲ ਹੀ ਨੂਰਾਨੀ ਹੋਤਾ ਹੈ । ਤੁਮ ਨੇ ਐਸਾ ਫ਼ਕੀਰ ਭੀ ਦੇਖਾ ਹੈ, ਜਿਸਕੇ ਚਿਹਰੇ ਪਰ ਐਸਾ ਜਲਾਲ ਹੋ ?

“ਐਸਾ ਜਲਾਲ ਤੋਂ ਸਭੀ ਫਕੀਰੋਂ ਕੇ ਚਿਹਰੇ ਪਰ ਹੋਤਾ ਹੈ ਹਜ਼ੂਰ, ਪਰ......ਇਨਮੇ ਏਕ ਫਕੀਰ ਹੈ ਜਿਸਕਾ ਚੇਹਰਾ ਅਜੀਬੋ ਗਰੀਬ ਹੈ, ਉਸਕਾ ਏਕ ਬਸਤਰ ਅੰਬਿਆ ਹੈ, ਏਕ ਸਫ਼ੈਦ, ਏਕ ਪਾਉਂ ਮੇਂ ਜੂਤਾਂ ਹੈ ਏਕ ਮੇਂ ਖਉਂਸ, ਗੱਲੇ ਮੇਂ ਖ਼ਫ਼ਨੀ, ਸਰ ਪਰ ਕਲੰਦਰੀ ਟੋਪੀ ਔਰ ਮਸਤਕ ਪਰ ਕੇਸਰ ਦਾ ਟੀਕਾ । ਸਭ ਸੇ ਨਿਰਾਲਾ ਭੇਸ ਹੈ ਉਸਕਾ । ਐਸੇ ਭੇਸ ਕਾ ਫ਼ਕੀਰ ਹਮਨੇ ਜ਼ਿੰਦਗੀ ਭਰ ਮੇਂ ਕਬੀ ਨਹੀਂ ਦੇਖਾ।

"ਹੱਛਾ !"

“ਵੈਸੇ ਭੀ ਹਜ਼ੂਰ ਉਸਕਾ ਕਰਮ ਦੇਖ ਕਰ ਸਭ ਕੋ ਹੈਰਤ ਹੋਤੀ ਹੈ । ਜਿਨ ਸਿਪਾਹੀਓ ਨੇ ਉਸੇ ਪਕੜਾ ਹੈ ਵੋਹ ਬਤਾਤੇ ਹੈਂ ਕਿ ਔਰੋਂ ਕੀ ਤਰਹ ਵਹ ਨ ਤੋਂ ਘਬਰਾਇਆ ਔਰ ਨ ਹੀ ਉਸਨੇ ਉਨਕੇ ਸਾਥ ਚਲਨੇ ਮੇਂ ਆਨਾਕਾਨੀ ਕੀ । ਬਲਕਿ ਬੇਖੌਫ਼ ਹੋ ਕਰ ਕੁਫ਼ਰ ਕੀ ਬਾਤੇ ਕਰਤਾ ਰਹਾ ।"

“ਕੁਫ਼ਰ ਕੀ ਬਾਤੇਂ ? ਕਿਆਂ ਕਹਿਤਾ ਥਾ ? ਨਵਾਬ ਗੁੱਸੇ ਵਿਚ ਆ ਗਿਆ ਜਾਪਦਾ ਸੀ ।

“ਮੇਰੀ ਜ਼ੁਬਾਂ ਵਹ ਲਫ਼ਜ਼ ਦੁਹਰਾ ਨਹੀਂ ਸਕਤੀ ਹਜ਼ੂਰ ।" ਕੋਤਵਾਲ ਨੇ ਥਰਥਰਾਂਦੀ ਅਵਾਜ਼ ਵਿਚ ਆਖਿਆ।

ਤੁਮ੍ਹੇਂ ਬਤਾਨਾਂ ਹੋਗਾ।" ਨਵਾਬ ਗਰਜ ਉਠਿਆ।

"ਹਜ਼ੂਰ, ਖਤਾ ਮੁਆਫ਼, ਸਿਪਾਹੀ ਨੇ ਮੱਝ ਬਤਾਇਆ ਹੈ ਕਿ ਯਹ | ਕਹਿਤਾ ਥਾ :

ਰਾਜੇ ਸ਼ੀਹ ਮੁਕਦਮ ਕੁੱਤੇ, ਜਾਇ ਜਗਾਇਨ ਬੈਠੇ ਸੁਤੇ ॥

ਚਾਕਰ ਨਹਦਾ ਪਾਇ ਨਿਹ ਘਾਉ ॥

ਰਤੁ ਪਿਤੁ ਕੁਤਿਹੋ ਚਟਿ ਜਾਹ।"

"ਬੜਾ ਗੁਸਤਾਖ ਫ਼ਕੀਰ ਏ ? ਨਵਾਬ ਤੋਂ ਪਹਿਲੇ ਹੀ ਕੋਲ ਬੈਠਾ ਮਲਕ ਭੜਕ ਉਠਿਆ ਹੈ : “ਕੌਣ ਉਹ ।”

੧੦੫