ਪੰਨਾ:Hakk paraia.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਜ਼ੂਰ ਇਹ ਤੇ ਪਤਾ ਨਹੀਂ ਪਰ ਆਪਣੇ ਇਲਾਕੇ ਦਾ ਨਹੀਂ। ਉਹਦੇ ਗੁਰੂ ਪੀਰ ਦਾ ਕਿਸੇ ਨੂੰ ਕੁੱਝ ਪਤਾ ਨਹੀਂ। ਮੈਂ ਕਈ ਸਾਧਾਂ ਫਕੀਰਾਂ ਨੂੰ ਪੁਛਿਆ ਏ । ਪਤਾ ਨਹੀਂ ਹਿੰਦੂ ਏ ਕਿ ਮੁਸਲਮਾਨ, ਹਿੰਦੂ ਉਹਨੂੰ ਨਾਨਕ ਤਪਾ ਆਖਦੇ ਨੇ ਤੇ ਮੁਸਲਮਾਨ ਨਾਨਕ ਸ਼ਾਹ ।"

“ਤਾਂ ਕੀ ਹਿੰਦੂ ਤੇ ਮੁਸਲਮਾਨ ਦੋਵੇਂ ਉਸਨੂੰ ਮੰਨਦੇ ਨੇ ? ਉਹ ਹੈ ਕੌਣ ਹਿੰਦੂ ਕਿ ਮੁਸਲਮਾਨ ?

“ਉਹ ਜਨਮ ਦਾ ਹਿੰਦੂ ਹੈ, ਮਲਕ ਸਾਹਿਬ ।" ਕੋਤਵਾਲ ਦੀ ਬਜਾਇ ਅਮਰ ਨੂਰਦੀਨ ਬੋਲਿਆ-“ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਕਾਲੂ ਵੇਦੀ ਦਾ ਪੁਤਰ ਏ, ਪਰ ਉਹ ਹਿੰਦੂ ਧਰਮ ਨੂੰ ਨਹੀਂ ਮੰਨਦਾ। "ਕਹਿੰਦਿਆਂ ਨੂਰਦੀਨ ਦੀਆਂ ਅੱਖਾਂ ਚਮਕ ਪਈਆਂ।

"ਤੋਂ ਕਿਆ ਵਹ ਇਸਲਾਮ ਕੋ ਮਾਨਤਾ ਹੈ ? ਨਵਾਬ ਨੇ ਉਤਸ਼ਾਹਿਤ ਹੋ ਕੇ ਪੁਛਿਆ ।

“ਨਹੀਂ ਆਲਮ-ਪਨਾਹ । ਵੁਹ ਨਾ ਤੋਂ ਹਿੰਦੂ ਧਰਮ ਕੋ ਮਾਨਤਾ ਹੈ ਨਾ ਇਸਲਾਮ ਮਜ਼੍ਹਬ ਕੇ, ਬਲਕਿ ਕਹਿਤਾ ਹੈਨ ਕੋਈ ਹਿੰਦੂ ਨਾ ਮੁਸਲਮਾਨ ਨੂਰਦੀਨ ਨੇ ਆਜਜ਼ੀ ਨਾਲ ਆਖਿਆ।

'ਨਾ ਕੋਈ ਹਿੰਦੂ ਨਾ ਮੁਸਲਮਾਨ।' ਨਵਾਬ ਨੇ ਨੂਰਦੀਨ ਦੇ ਬੋਲਾਂ ਨੂੰ ਦੁਹਰਾਂਦਿਆਂ ਪੁਛਿਆ : 'ਤੌ ਕਿਆ ਵਹ ਮੁਸਲਮਾਨੋਂ ਕੀ ਹਸਤੀ ਜੋ ਮੁਨਕਰ ਹੈ ? ਖ਼ੁਦਾ ਕੋ ਨਹੀਂ ਮਾਨਤਾ ।

“ਮੈਨੇ ਸੁਨਾ ਹੈ, ਆਲਮ ਪਨਾਹ ਇਸੀ ਬਾਤ ਪਰ ਸੁਲਤਾਨਪੁਰ ਕੇ ਕਾਜ਼ੀ ਸੋ ਉਸਕਾ ਤਕਰਾਰ ਹੋ ਗਿਆ ਥਾ।

“ਫਿਰ ?"

‘ਕਹਿਤੇ ਹੈਂ ਕਿ ਕਾਜ਼ੀ ਕੋ ਪਸਤੀ ਕਾ ਮੂੰਹ ਦੇਖਨਾ ਪੜਾ।'

“ਯੇਹ ਕੈਸੇ ਹੋ ਸਕਤਾ ਹੈ ? ਨਵਾਬ ਫਿਰ ਗੁੱਸੇ ਵਿਚ ਆ ਗਿਆ ਜਾਪਦਾ ਸੀ ।

“ਆਲਮ ਪਨਾਹ, ਕਹਿਤੇ ਹੈਂ ਕਿ ਕਾਜ਼ੀ ਸਾਹਿਬ ਨੇ ਨਾਨਕ ਸੇ ਕਹਾ ਅਗਰ-ਤੁਮ ਕਹਿਤੇ ਹੋ ਕਿ ਨ ਕੋਈ ਹਿੰਦੂ ਹੈ ਨ ਮੁਸਲਮਾਨ, ਤੋਂ ਹਮਾਰੇ ਸਾਥ ਮਸਜਿਦ ਮੈਂ ਨਿਮਾਜ਼ ਪੜ੍ਹਨੇ ਚਲੋ ।"

“ਤੇ ਫਿਰ ਯੇਹ ਨਿਮਾਜ਼ ਪੜਨੇ ਗਿਆ?"

੧੦੬