ਪੰਨਾ:Hakk paraia.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੇ ਦੀਦੇ ਰੂਹਾਨੀ ਜੋਤ ਵਾਂਗ ਮਗਦੇ ਨੇ, ਜਿਧਰ ਨਦਰ ਕਰਦਾ ਏ, ਲੋਕ ਨਿਹਾਲ ਹੋ ਜਾਂਦੇ ਨੇ, ਕਿਸੇ ਤੋਂ ਕੁਝ ਲੈਂਦਾ ਨਹੀਂ, ਕਿਸੇ ਨੂੰ ਕੁਝ ਦੇਂਦਾ ਨਹੀਂ । ਬਸ ਮਸਤੀ ਵਿਚ ਗਵਾਚਾ ਗਾਉਂਦਾ ਰਹਿੰਦਾ ਏ : “ਜਗਤ ਜਲੰਦਾ ਰਖ ਲੈ, ਆਪਣੀ ਕ੍ਰਿਪਾ ਧਾਰ। ਉਹਦੀ ਆਵਾਜ਼ ਵਿਚ ਕਹਿਰ ਦਾ ਦਰਦ ਤੇ ਸੋਜ਼ ਏ । ਦਿਲ ਕਰਦਾ ਏ ਉਹਦੇ ਚਿਹਰੇ ਵਲ ਤੱਕਦੇ ਰਹੀਏ, ਉਹਦੀ ਮਿੱਠੀ ਤੇ ਮਧੁਰ ਆਵਾਜ਼ ਸੁਣਦੇ ਰਹੀਏ ।" ਗੱਲਾਂ ਸੁਣ ਸੁਣ ਕੇ ਬਹੁਤਿਆਂ ਦਾ ਦਿਲ ਐਸੇ ਫ਼ਕੀਰ ਦੇ ਦਰਸ਼ਨ ਲਈ ਤਾਂਘ ਉਠਦਾ, ਉਹ ਟੋਲੀਆਂ ਬਣਾ ਬਣਾ ਫ਼ਕੀਰ ਦੇ ਦਰਸ਼ਨ ਨੂੰ ਜਾਂਦੇ । ਤੇ ਉਹਦਾ ਦਰਸ ਪਾ ਆਪਣਾ ਧੰਨ ਭਾਗ ਸਮਝਦੇ ।

ਮਲਕ ਦੀ ਕਚਹਿਰੀ ਵਿਚ ਵੀ ਅਜ ਸਾਰਾ ਦਿਨ ਨਾਨਕ ਫ਼ਕੀਰ ਦੀਆਂ ਗੱਲਾਂ ਹੀ ਹੁੰਦੀਆਂ ਰਹੀਆਂ | ਭਾਵੇਂ ਮਲਕ ਨੂੰ ਨਾਨਕ ਦੀ ਤਾਰੀਫ਼ ਚੰਗੀ ਨਹੀਂ ਸੀ ਲਗਦੀ' ਤੇ ਉਹ ਮਨ ਹੀ ਮਨ ਵਿਚ ਬੜਾ ਖਿੱਝਦਾ ਰਿਹਾ ਸੀ, ਪਰ ਉਹ ਡਰਦਾ ਵੀ ਸੀ ਕਿ ਕਿਤੇ ਨਾਨਕ ਦੇ ਖਿਲਾਫ਼ ਕੁਝ ਕਹਿਣ ਨਾਲ ਕੋਈ ਨਵੀਂ ਬਿਪਤਾ ਨਾ ਖੜੀ ਹੋ ਜਾਏ । ਉਂਝ ਉਸ ਦਿਨ ਵਿਚ ਅਨੇਕਾਂ ਵਾਰ ਨਾਨਕ ਦੀ ਮਹਿਮਾ ਕਰ ਰਹੇ ਕਈ ਬੰਦਿਆਂ ਨੂੰ ਆਨੇ-ਬਹਾਨੇ ਝਾੜਿਆ ਵੀ ਸੀ । ਪਰ ਲੋਕਾਂ ਨੂੰ ਜਿਵੇਂ ਕੋਈ ਹੋਰ ਗੱਲ ਆਉਂਦੀ ਹੀ ਨਹੀਂ ਸੀ । ਮੁੜ ਘੜ ਕੇ ਉਹੀ ਗੱਲਾਂ ਲੈ ਬਹਿੰਦੇ ।

ਤਰਕਾਲਾਂ ਵੇਲੇ ਇਕ ਐਸੀ ਘਟਨਾ ਵਾਪਰੀ ਕਿ ਮੁਲਕ ਦੇ ਸਬਰ ਦਾ ਪਿਆਲਾ ਛਲਕ ਗਿਆ । ਆਪਣੇ ਇਕ ਦੋਸਤ ਦੇ ਮੂੰਹੋਂ ਨਾਨਕ ਦੀ ਤਾਰੀਫ਼ ਸੁਣ ਉਹ ਅਗ-ਬਗੋਲਾ ਹੋ ਗਿਆ । ਉਹਦੇ ਦੋਸਤ ਨੇ ਕਿੱਡੀ ਨਾਜਾਇਜ਼ ਗੱਲ ਕੀਤੀ ਸੀ।ਗੱਲ ਇੰਝ ਹੋਈ ਕਿ ਜਦੋਂ ਕਚਹਿਰੀ ਵਿਚ ਛੁਟੀ ਹੋਈ ਤਾਂ ਉਹਦਾ ਦੋਸਤ ਬੜੇ ਉਤਸ਼ਾਹ ਨਾਲ ਉਹਦੇ ਕੋਲ ਆ ਕੇ ਕਹਿਣ ਲਗਾ, "ਭਾਗ ਮਲਾ, ਤੇਰੇ ਲਈ ਖੁਸ਼ਖ਼ਬਰੀ ਲਿਆਇਆਂ, ਖੁਸ਼ਖਬਰੀ । ਸੁਣੇਗਾ ਤਾਂ ਛਾਲਾਂ ਮਾਰ ਉਠੇਗਾ ।"

"ਭਈ ਗੱਲ ਤੇ ਦਸ ।" ਮਲਕ ਨੇ ਹੈਰਾਨੀ ਨਾਲ ਉਸ ਵਲੋਂ ਵੇਖਦਿਆਂ ਪੁਛਿਆ ਸੀ ।

"ਗੱਲ ਕੀ ਦੱਸਣੀ ਏ। ਬਸ ਹੁਣ ਤੇਰੀ ਮੁਰਾਦ ਪੂਰੀ ਹੋ ਜਾਏਗੀ । ਕੁਝ ਖੁਆ ਪਿਆ। ਪਰ ਗੱਲ ਮਲਕ ਦੇ ਪਲੇ ਨਾ ਪਈ । ਉਸ ਫੇਰ

१२२