ਪੰਨਾ:Hakk paraia.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੰਨੇ ਦੇ ਮਨ ਆਈ ਕਿ ਉਹ ਸਿਧਾ ਜਾ ਕੇ ਭਗਵਾਨ ਦੇ ਚਰਨਾਂ ਵਿਚ ਢਹਿਕੇ ਰੋ ਰੋ ਕੇ ਆਪਣਾ ਦੁਖ ਸੁਣਾਏ ਜੇ ਉਹਦੇ ਮਨ ਮੇਹਰ ਪਵੇ ਤਾਂ । ਪਰ ਇਕ ਪੁਰਾਣੀ ਯਾਦ ਨੇ ਉਹਦੇ ਪੈਰ ਜਕੜ ਲੈ ! ਅਜ ਤੋਂ ਪੰਜ ਸਤ ਸਾਲ ਪਹਿਲਾਂ ਦੀ ਗੱਲ ਏ ਕਿ ਉਹਨਾਂ ਦੇ ਪਿੰਡ ਦਾ ਇਕ ਬੰਦਾ, ਜਿਹੜਾ ਰਿਸ਼ਤੇ ਵਿਚ ਉਹਦਾ ਦੂਰੋਂ ਨੇੜਿਉਂ ਭਰਾ ਲੱਗਦਾ ਸੀ ਇਕ ਮੰਦਰ ਵਿਚ ਜਾ ਵੜਿਆ । ਪੁਜਾਰੀ ਇਕ ਨੀਵੀਂ ਜਾਤ ਦੇ ਬੰਦੇ ਦੇ ਇਸ ਅਪਰਾਧ ਨੂੰ ਸਹਿਣ ਨਾ ਕਰ ਸਕੇ ਤੇ ਉਹਨਾਂ ਉਹਨੂੰ ਕੁਟ ਕੁਟ ਹੀ ਮਾਰ ਦਿਤਾ ਸੀ। ਉਦੋ ਬੜੀ ਹਾਹਾਕਾਰ ਮਚੀ ਸੀ ਪਰ ਉਹਨਾ ਪੁਜਾਰੀਆਂ ਦਾ ਕੋਈ ਕੁੱਝ ਨ ਵਿਗਾੜ ਸਕਿਆ । ਸਗੋਂ ਕਾਜ਼ੀ ਨੇ ਉਲਟਾਂ ਮਾਰੇ ਗਏ ਬੰਦੇ ਦੇ ਟੱਬਰ ਨੂੰ ਡੰਨ ਲਾ ਦਿਤਾ। ਧੰਨਾ ਡਰ ਰਿਹਾ ਸੀ । ਹੁਣ ਉਸਨੂੰ ਸਾਹਮਣੇ ਭਗਵਾਨ ਦੀਆਂ ਮੂਰਤੀਆਂ ਨਹੀਂ ਸਨ ਦਿਸ ਰਹੀਆਂ, ਹਲਟੀ ਦੀ ਟੱਕ ਟੱਕ ਦੀ ਅਵਾਜ਼ ਉਹਦੇ ਕੰਨਾ ਵਿਚ ਗੂੰਜ ਰਹੀ ਸੀ । ਪਲੋਪਲੀ ਭੜਕਦੀ ਜਾ ਰਹੀ ਪਿਆਸ ਨੇ ਉਸਨੂੰ ਸਭ ਕੁੱਝ ਭੁਲਾ ਦਿੱਤਾ । ਉਹ ਅੰਦਰ ਲੰਘ ਹਲਟੀ ਤੇ ਇਸ਼ਨਾਨ ਕਰ ਰਹੇ ਪੁਜਾਰੀਆਂ ਕੋਲ ਜਾ ਖਲੋਤਾ ਸੀ ।

ਏਸ ਵੇਲੇ ਮੰਦਰ ਅੰਦਰ ਇਕ ਅਣਜਾਣ ਆਦਮੀ ਨੂੰ ਵੇਖ ਉਹ ਹੈਰਾਨ ਹੋ ਗਏ ਸਨ । ਮੰਤ੍ਰ ਉਚਾਰਦੇ ਉਹਨਾਂ ਦੇ ਹੋਠ ਰੁਕ ਗਏ ਸਨ । ਤੇ ਇਕ ਘੋਖਵੀਂ ਨਜ਼ਰੇ ਉਹਦੇ ਵਲ ਤੱਕਦਿਆਂ ਉਹ ਸਾਰੇ ਇਕ ਵਾਰਗੀ ਹੀ ਬੋਲ ਪਏ ਸਨ । ਅਰੇ ਤੁਮ ਕੌਣ ਹੋ ?

"ਜੀ ਮੈਂ ਧੰਨਾ ਝੀਊਰ ਹਾਂ.. ਮੈਨੂੰ ਬੜੀ ਪਿਆਸ..."

"ਰਾਮ, ਰਾਮ, ਰਾਮ ਹੱਟ ਪਾਪੀ ਦੁਸ਼ਟ ਜਲਦੀ ਸੋ ਬਾਹਰ ਹਟ ।" ਉਹਨਾਂ 'ਚੋਂ ਇਕ ਜਣਾ ਲੋਟਾ ਫੜ ਧੰਨੇ ਵਲ ਉਲਾਰਦਾ ਹੋਇਆ ਬਲਆ ਸੀ ।

ਧੰਨਾ ਆਪਣੇ ਪੈਰਾਂ ਤੋਂ ਨਹੀਂ ਹਿਲਿਆ ।

ਪੰਡਤ ਅੱਗ ਬਰੋਲਾ ਹੋ ਗਏ : "ਨੀਚ ਪੁਰਸ਼ ਪ੍ਰਭੂ ਦੇ ਸਥਾਨ ਕੇ ਭਰਸ਼ਟ ਕਰਨੇ ਆਇਆ ਹੈ, ਚਲ ਦਫ਼ਾ ਹੋ ।" ਦੂਜੇ ਨੇ ਅੱਗੇ ਵਧ ਉਸਨੂੰ ਧੱਕੇ ਮਾਰਦਿਆਂ ਆਖਿਆ ।

ਧੰਨਾ ਲੜ ਖੜਾਕੇ ਡਿੱਗ ਪਿਆ। “ਅਰੇ , ਪਾਲਗ ਤੁੁਨੇ ਸੂਦਰ ਕੋ

੨੪