ਪੰਨਾ:Hakk paraia.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹੀ ਮਹੱਲ 'ਚੋਂ ਨਿਕਲ ਮਲਕ ਜਦੋਂ ਆਪਣੀ ਹਵੇਲੀ ਪੁੱਜਾ ਰਾਤ ਪੂਰੇ ਜੋਬਨ ਤੇ ਸੀ । ਚੌਧਵੀਂ ਦੇ ਚੰਨ ਦੀ ਡੁਲ੍ਹ ਡੁਲ੍ਹ ਪੈਂਦੀ ਚਾਨਣੀ ਧਰਤੀ ਦੀ ਬੁਕਲ ਵਿਚ ਸਮਾ ਨਹੀਂ ਰਹੀ ਸੀ। ਤੇ ਸਭ ਪਾਸੇ ਚਾਨਣ ਹੀ ਚਾਨਣ ਖਿਲਰਿਆ ਪਿਆ ਸੀ । ਸਾਰਾ ਸ਼ਹਿਰ ਸੌਂ ਚੁਕਾ ਸੀ ।

ਕਿੰਨੀ ਸੋਹਣੀ ਰਾਤ ਏ ! ਮਲਕ ਨੇ ਸੋਚਿਆ ਤੇ ਫੇਰ ਉਸ ਚਹੁੰ ਪਾਸੀਂ ਨਜ਼ਰ ਦੁੜ੍ਹਾਈ, ਸੀਤਲ ਚਾਨਣੀ ਨੂੰ ਮਾਣਦੀ ਹਰ ਵਸਤ ਨਸ਼ਿਆਈ ਹੋਈ ਸੀ । ਰਾਤ ਰਾਣੀ ਦੀ ਭਿੰਨੀ ਭਿੰਨੀ ਸੁਗੰਧ ਨਾਲ ਸਾਰਾ ਵਾਤਾਵਰਨ ਮਹਿਕ ਰਿਹਾ ਸੀ । ਮਲਕ ਦੇ ਪੈਰ ਜਿਵੇਂ ਕੀਲੇ ਗਏ ।

ਰਾਤ ਰਾਣੀ ਦੀ ਸੁਗੰਧ ਉਸ ਨੂੰ ਬਚਪਨ ਤੋਂ ਹੀ ਬੜੀ ਚੰਗੀ ਲੱਗਦੀ ਸੀ । ਉਹਨਾਂ ਦੇ ਗਵਾਂਢ ਸੰਤਾਂ ਦਾ ਡੇਰਾ ਸੀ ਜਿਸ ਦੀ ਛੋਟੀ ਜਿਹੀ ਬਗੀਚੀ ਵਿਚ ਰਾਤ ਰਾਣੀ ਦੇ ਬੇਸ਼ੁਮਾਰ ਬੂਟੇ ਲੱਗੇ ਹੋਏ ਸਨ । ਹਰ ਰੋਜ਼ ਜਦੋਂ ਸੰਧਿਆ ਹੁੰਦੀ ਉਹ ਬਗੀਚੀ ਮਹਿਕ ਉਠਦੀ । ਮਹਿਕ ਦੀਆ ਲਪਟਾਂ ਉਠ ਉਠ ਸਾਰਾ ਵਾਤਾਵਰਨ ਮਹਿਕਾ ਦੇਂਦੀਆਂ । ਕਿੰਨੀ ਕਿੰਨੀ ਰਾਤ ਤਕ ਜਾਗਦਾ ਮਲਕ ਉਸ ਮਹਿਕ ਨੂੰ ਮਾਣਦਾ ਰਹਿੰਦਾ। ਉਸ ਨੂੰ ਪਤਾ ਨ ਲਗਦਾ ਕਿ ਕਿਹੜੇ ਵੇਲੇ ਉਹਦੀ ਅੱਖ ਲਗ ਜਾਂਦੀ । ਪਰ ਸਵੇਰੇ ਜਦੋਂ ਉਹ ਉਠਦਾ ਉਹਦਾ ਰੋਮ ਰੋਮ ਸੁਗੰਧੀ ਨਾਲ ਭਰਿਆ ਹੁੰਦਾ।

ਇਕ ਦਿਨ ਸੰਧਿਆ ਦੇ ਘੁਸਮੁਸੇ ਵਿਚ ਉਹ ਉਸ ਬਗੀਚੀ ਵਿਚ ਜਾ ਕੇ ਰਾਤ ਰਾਣੀ ਦੇ ਦੋ ਚਾਰ ਬੂਟੇ ਪੁੱਟ ਲਿਆਇਆ ਸੀ, ਪਰ ਇਹ ਚੋਰੀ ਨਹੀਂ ਸੀ । ਬਾਗ ਦੇ ਮਾਲੀ ਨੇ ਉਸ ਨੂੰ ਵੇਖ ਲਿਆ ਸੀ ਤੇ ਤਾੜਨਾ ਭਰੀ ਅਵਾਜ਼ ਵਿਚ ਰੋਕਿਆ ਵੀ ਸੀ ਪਰ ਅੱਗੇ ਵਧ ਕੇ ਉਸ ਨੂੰ ਕੁਝ ਕਹਿਣ ਜਾਂ ਫੜਨ ਦਾ ਹੀਆ ਉਹ ਨਹੀਂ ਸੀ ਕਰ ਸਕਿਆ। ਮਾਲੀ ਦੇ ਸਾਹਵੇਂ ਹੀ ਉਸ ਨੇ ਬੂਟੇ ਪੁੱਟੇ ਸਨ ਤੇ ਉਹਦੇ ਸਾਹਵੇਂ ਹੀ ਲੈ ਕੇ ਖਿਸਕ

੩੮