ਪੰਨਾ:Hakk paraia.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵੇਲੀ ਦੇ ਪਿਛਵਾੜੇ ਮਲਕ ਦਾ ਆਲੀਸ਼ਾਨ ਬਾਗ ਹੈ । ਕੋਈ ਏਕੜਾਂ ਵਿਚ ਫੈਲਿਆ ਇਹ ਬਾਗ ਸਾਰੇ ਇਲਾਕੇ ਵਿਚ ਇਕ ਅਜੂਬੇ ਜਿਨੀ ਖਿੱਚ ਰਖਦਾ ਹੈ । ਦੂਰ ਦੂਰ ਦੇ ਦੇਸ਼ਾਂ ਤੋਂ ਫਲਦਾਰ ਤੇ ਫੁਲਦਾਰ ਬੂਟੇ ਮੰਗਵਾਕੇ ਇਥੇ ਲਗਵਾਏ ਗਏ ਹਨ ।

ਹਰ ਮੌਸਮ ਦਾ ਹਰੇਕ ਫੁਲ ਇਸ ਬਾਗ ਵਿਚ ਖਿੜਦਾ ਹੈ । ਤੇ ਹਰੇਕ ਰੂੱਤ ਦਾ ਹਰ ਮੇਵਾ ਇਸ ਬਾਗ ਵਿਚ ਹੁੰਦਾ ਹੈ । ਇਸ ਵਿਚ ਅਨੇਕਾਂ ਮਖਮਲੀ ਘਾਹ ਦੇ ਮੈਦਾਨ ਹਨ; ਕੁੱਝ ਗੋਲਾਕਾਰ, ਕੁੱਝ ਤਿਕੋਨੇ, ਕੁੱਝ ਚੱਪਟੇ ਤੇ ਕੁਝ ਪਾਨ-ਨੁਮਾ ਸ਼ਕਲ ਦੇ । ਇਹਨਾਂ ਘਾਹ ਦੇ ਮੈਦਾਨਾਂ ਦੇ ਦੁਆਲੇ ਕਿਆਰਿਆਂ ਵਿਚ ਸਦਾ-ਬਹਾਰੇ ਤੇ ਮੌਸਮੀ ਫਲ ਮਹਿਕਦੇ ਹਨ । ਵਿਚਕਾਰ ਸੰਗ ਮਰਮਰੀ ਫੁਹਾਰੇ ਹਨ ਜਿਹਨਾਂ ਦੁਆਲੇ ਉਸੇ ਸ਼ਕਲ ਦੇ ਨਿਕੇ ਨਿਕੇ ਤਾਲ ਬਣੇ ਹੋਏ ਹਨ । ਬਾਗ ਦੇ ਵਿਚਕਾਰ ਇਕ ਛੋਟੀ ਜਿਹੀ ਝੀਲ ਬਣਾਈ ਗਈ ਹੈ । ਇਹ ਝੀਲ ਬਾਗ ਨੂੰ ਦੋ ਭਾਗਾਂ ਵਿਚ ਵੰਡਦੀ ਹੈ । ਇਕ ਪਾਸੇ ਫੁਲਦਾਰ ਪੌਦੇ ਹਨ ਤੇ ਦੂਸਰੇ ਪਾਸੇ ਫਲਦਾਰ ਦਰਖਤਾਂ ਦੀਆਂ ਝੰਗੀਆਂ। ਸਿੱਧੀਆਂ ਪਾਲਾਂ ਵਿਚ ਲਗੇ ਦਰਖਤਾਂ ਦੇ ਵਿਚਕਾਰਲ ਰਸਤੇ ਦਿਸ-ਹੱਦੇ ਤਕ ਜਾਂਦੇ ਹਨ ।

ਸ਼ਹਿਰ ਤੋਂ ਇੱਕਲਵਾਂਝੇ ਹੋਣ ਕਾਰਨ ਇਥੇ ਵਾਤਾਵਰਨ ਬੜਾ ਸੁਹਾਣਾ ਤੇ ਸ਼ਾਂਤ ਹੈ । ਹਵਾ ਨਾਲ ਕਲੋਲਾਂ ਕਰਦੇ ਪੱਤਿਆਂ ਦਾ ਮਧੁਰ ਸੰਗੀਤ, ਝੀਲ ਵਿਚ ਤਰਦੀਆਂ ਮੁਰਗਾਬੀਆਂ, ਝਾੜੀਆਂ ਵਿਚ ਟਪੋਸੀਆਂ ਮਾਰ ਰਹੇ ਮਾਸੂਮ ਖਰਗੋਸ਼, ਦਰਖਤਾਂ ਤੇ ਬੈਠੇ ਬਲਦੇ ਪੰਛੀਆਂ ਦੀਆਂ ਭਿੰਨ ਭਿੰਨ ਅਵਾਜ਼ਾਂ, ਮਨੁਖੀ ਮਨ ਨੂੰ ਮੋਹ ਲੈਂਦੀਆਂ ਹਨ । ਮਲਕ ਨੂੰ ਇਹ ਬਾਗ ਬੜਾ ਪਿਆਰਾ ਸੀ। ਆਪਣੀ ਪਹਿਲੀ ਵੇਹਲ ਵਿਚ ਮਲਕ ਹਰ ਰੋਜ਼ ਏਥੇ ਸੈਰ ਲਈ ਆਉਂਦਾ ਹੈ ਤੇ ਕਿੰਨੀ ਕਿੰਨੀ ਦੇਰ ਇਸ ਸੁਹਾਣੇ