ਪੰਨਾ:Hakk paraia.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਨਹੀਂ ਮਹਾਰਾਜ, ਵੈਦ ਜੀ ਕਹਿੰਦੇ ਸਨ, ਤੁਹਾਨੂੰ ਅਜ ਦਾ ਦਿਨ ਪੂਰਾ ਅਰਾਮ ਕਰਨਾ ਚਾਹੀਦਾ ਏ ।"

“ਕਿਹੜਾ ਵੈਦ ?

"ਜੀ ਦੁਨੀ ਚੰਦ...ਆਪਣਾ ਘਰੇਲੂ ਵੈਦ ।

“ਪਰ ਮੈਨੂੰ ਤੇ ਕੁੱਝ ਵੀ ਨਹੀਂ। ਕਹਿ ਮਲਕ ਉਠ ਖਲੋਤਾ। ਪਰ ਉਠ ਕੇ ਖਲੋਤਿਆ ਹੀ ਉਸ ਨੂੰ ਐਸੀ ਘੇਰ ਜਿਹੀ ਆਈ ਕਿ ਚੱਕਰ ਖਾਕੇ ਉਹ ਮੁੜ ਬਿਸਤਰੇ ਤੇ ਡਿੱਗ ਪਿਆ ।

"ਮਿਸਰ... ਮਿਸਰ ਵੇਖ ਭੁਚਾਲ ਆ ਗਿਆ' ਏ, ਮੈਨੂੰ ਫੜੀ।" ਘਬਰਾ ਕੇ ਮਲਕ ਚੀਕਿਆ।

“ਨਹੀਂ ਹਜ਼ੂਰ ਭੁਚਾਲ ਤੇ ਨਹੀਂ ਆਇਆ ਤੁਹਾਨੂੰ ਚੱਕਰ ਆ ਰਹੇ ਨੇ।......"ਤੁਸਾਂ ਸੋਮਰਸ ਜ਼ਰਾ ਜ਼ਿਆਦਾ ਲੈ ਲਈ ਹੈ।" ਮਿਸਰ ਜਿਸ ਗੱਲ ਨੂੰ ਲੁਕਾਣ ਦਾ ਯਤਨ ਕਰ ਰਿਹਾ ਸੀ, ਆਖ਼ਰ ਉਸ ਨੂੰ ਕਹਿਣੀ ਹੀ ਪਈ ।

"ਪਰ ਮੈਨੂੰ ਨਸ਼ਾ ਤੇ ਕੋਈ ਨਹੀਂ। ਮੈਂ ਪੂਰੀ ਸੂਰਤ ਵਿਚ ਹਾਂ । ਸਿਰਫ਼ ਚੱਕਰ ਆ ਰਹੇ ਨੇ। ਮੈਨੂੰ ਇੰਝ ਜਾਪਦਾ ਏ ਜਿਵੇਂ ਸਾਰੀ ਦੁਨੀਆਂ ਘੁੰਮ ਰਹੀ ਹੋਵੇ । ਸ਼ਰਾਬ ਦੇ ਨਸ਼ ਨਾਲ ਤੇ ਬੰਦੇ ਨੂੰ ਆਪਣੀ ਹੋਸ਼ ਹੀ ਨਹੀਂ ਰਹਿੰਦੀ।

“ਫੇਰ ਮਹਾਰਾਜ, ਵੈਦ ਨੂੰ ਬੁਲਾ ਲਿਆਵਾਂ।

"ਵੈਦ ਨੂੰ ਅਗੇ ਨਹੀਂ ਬੁਲਾਇਆ ?"

"ਬੁਲਾਇਆ ਸੀ ਮਹਾਰਾਜ ! ਉਹ ਵੇਖ ਚਾਖ ਕੇ ਦਵਾਈ ਦੇ ਗਏ ਸਨ ।"

'‘ਫੇਰ ਉਹਨੂੰ ਰਹਿਣ ਦੇ । ਕਿਸੇ ਹੋਰ ਨੂੰ...... ਨਹੀਂ ਨਹੀਂ... ਹਸਨ ਨੂੰ ਹੀ ਬੁਲਾ ਲਿਆ। ਉਹ ਨੂੰ ਮਿਲਿਆਂ ਵੀ ਕਾਫੀ ਦਿਨ ਹੋ ਗਏ ਨੇ ।

੮੩