ਪੰਨਾ:Hakk paraia.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਗਲਾਸ ਮਲਕ ਵਲ ਵਧਾ ਦਿਤਾ।

ਪਾਣੀ ਪੀਣ ਨਾਲ ਮਲਕ ਦੇ ਕਾਲਜੇ ਦੀ ਜਲਨ ਕੁੱਝ ਮੱਠੀ ਪੈ ਗਈ । ਉਹ ਪਲੰਘ ਦੀ ਢੋਅ ਨਾਲ ਢਾਸਣਾ ਲਾ ਕੇ ਬੈਠ ਗਿਆ ਤੇ ਏਧਰ ਉਧਰ ਝਾਕਦਿਆਂ ਬੋਲਿਆ : “ਮਿਸਰ ਜਨਕ ਕਿਥੇ ਹੈ ?"

'ਜ਼ਨਾਨਖ਼ਾਨੇ ਵਿਚ ਹੋਣਗੇ ਮਹਾਰਾਜ । ਦਾਸੀ ਨੂੰ ਭੇਜਕੇ ਬੁਲਾਵਾਂ।

ਮਲਕ ਜਿਵੇਂ ਸੋਚੀ ਪੈ ਗਿਆ । ਕੁੱਝ ਦੇਰ ਸੋਚਣ ਬਾਅਦ ਬੋਲਿਆ: "ਨਹੀਂ ਰਹਿਣ ਦੇ, ਐਵੇਂ ਦੁਖੀ ਹੋਵੇਗੀ ਮੇਰੀ ਹਾਲਤ ਵੇਖ ... ਹਾਂ ਸਚ ਤੂੰ ਦਰਬਾਰ ਗਿਆ ਸੀ । ਸ਼ਹਿਜ਼ਾਦੇ ਦਾ ਕੀ ਹਾਲ ਏ ? ਕੁੱਝ ਫ਼ਰਕ ਪਿਆ ਸੁ ਕਿ ਨਹੀਂ ।

“ਕਲ ਰਾਤੀ ਸ਼ਹਿਜ਼ਾਦਾ ਅਰਾਮ ਨਾਲ ਸੁਤਾ ਰਿਹਾ ਏ ਹਜ਼ੂਰ ॥ ਸ਼ਾਹੀ ਹਕੀਮ ਦੀ ਦਵਾ ਕਾਰਗਰ ਸਾਬਤ ਹੋਈ ਏ । ਅਜ ਤੇ ਨਵਾਬ ਦੇ ਚਿਹਰੇ ਤੇ ਵੀ ਰੌਣਕ ਸੀ। ਹਜ਼ਾਰ ਦੀ ਬੜੀ ਤਾਰੀਫ਼ ਕਰ ਰਿਹਾ ਸੀ ਸਾਰੇ ਦਰਬਾਰੀਆਂ ਅੱਗੇ...

"ਹੱਛਾ...ਸਚ ।"

ਹਾਂ ਹਜ਼ੂਰ । ਸੇਵਕ ਨੇ ਕਦੇ ਝੂਠ ਬੋਲਿਆ ਏ ?

“ਤੂੰ ਤੇ ਸੱਚਪੁਤਰ ਏਂ, ਮਿਸਰ ਤੂੰ ਝੂਠ ਕਿਵੇਂ ਬੋਲ ਸਕਨਾ ਏ, ਹਾਂ ਕੀ ਕਹਿ ਰਿਹਾ ਸੀ ਨਵਾਬ ?

ਕਹਿ ਰਿਹਾ ਸੀ "ਮਲਕ ਸਾਹਿਬ ਦੀ ਰੱਤੇ ਕਿਸੇ ਨਹੀਂ ਜੰਮਣਾ । ਸ਼ਹਿਜ਼ਾਦੇ ਦੀ ਜਾਨ ਖਾਤਰ ਉਸ ਆਪਣੀ ਜਾਨ ਦੀ ਪ੍ਰਵਾਹ ਤਕ ਨਹੀਂ ਕੀਤੀ । ਮਲਕ ਸਾਹਿਬ ਜਿਹਾ ਵਫ਼ਾਦਾਰ ਤੇ ਨਿਮਕ-ਹਲਾਲ ਬੰਦਾ ਉਹਨੂੰ ਸਾਰੀ ਜ਼ਿੰਦਗੀ ਵਿਚ ਹੋਰ ਨਹੀਂ ਮਿਲਿਆ ।"

“ਸੱਚ ! ਤੇ ਮਲਕ ਨੂੰ ਆਪਣੀ ਤਾਰੀਫ਼ ਸੁਣਕੇ ਇਕ ਨਸ਼ਾ ਜਿਹਾ ਆ ਗਿਆ | ਪੁਰਾਣਾ ਸ਼ਾਹੀ-ਮਹੱਲ ਉਸਦੀਆਂ ਅੱਖਾਂ ਅੱਗੇ ਨੱਚਣ ਲਗਾ । ਮੁੱਛਾਂ ਨੂੰ ਤਾਅ ਦੇਂਦਾ ਹੋਇਆ ਉਹ ਬੋਲਿਆ: “ਨਵਾਬ ਸਾਹਿਬ ਕਦਰਦਾਨ ਬੰਦੇ ਨੇ ਮਿਸਰ, ਚਲ ਸ਼ਹਿਜ਼ਾਦੇ ਦੀ ਖ਼ਬਰ ਸੁਰਤ ਲੈ ਆਵੀਏ ।

“ਪਰ ਮਹਾਰਾਜ...ਤੁਹਾਡੀ ਆਪਣੀ ਤਬੀਅਤ ਠੀਕ ਨਹੀਂ।

"ਬਿਲਕੁਲ ਠੀਕ ਏ ।"

੮੨