ਪੰਨਾ:Hakk paraia.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਜਿਵੇਂ ਹੁਕਮ ਹਜ਼ਰ । ਕਹਿ ਮਿਸਰ ਨੇ ਸਿਰ ਨਿਵਾ ਦਿਤਾ ਤੇ ਫ਼ੇਰ ਸੁਰਾਹੀ ਲੈ ਬਾਹਰ ਚਲਾ ਗਿਆ।

ਤਾਜ਼ਾ ਪਾਣੀ ਲਿਆਕੇ ਮਿਸਰ ਨੇ ਫ਼ੇਰ ਗਲਾਸ ਭਰ ਮਲਕ ਵਲ ਵਧਾਂਦਿਆਂ ਆਖਿਆ: “ਲਉ ਮਹਾਰਾਜ ਬਿਲਕੁਲ ਤਾਜ਼ਾ ਪਾਣੀ ਲਿਆਇਆਂ ।

"ਬਿਲਕੁਲ ਤਾਜ਼ਾ-ਠੰਢਾ ਵੀ ਹੈ ਨ ।" ਗਲਾਸ ਫੜਦਿਆਂ ਮਲਕ ਨੇ ਪੁਛਿਆਂ ਤੇ ਫ਼ੇਰ ਉਤਰ ਉਡੀਕੇ ਬਗ਼ੈਰ ਹੀ ਗਾਗਟ ਪਾਣੀ ਪੀ ਗਿਆ ।

ਇਕ ਦੋ ਤਿੰਨ... ਚਾਰ ਗਲਾਸ ਪਾਣੀ ਪੀ ਕੇ ਵੀ ਮਲਕ ਨੇ ਹੋਰ ਪਾਣੀ ਮੰਗਣੋਂ ਬਸ ਨਹੀਂ ਕੀਤੀ ਪਰ ਮਿਸਰ ਨੇ ਇਹ ਕਹਿਕੇ ਨਾਂਹ ਕਰ ਦਿਤੀ "ਹਜ਼ੂਰ ਸਿਆਲ ਦੇ ਦਿਨਾਂ ਵਿਚ ਏਨਾ ਪਾਣੀ ਚੰਗਾ ਨਹੀਂ ਹੁੰਦਾ।"

“ਮੇਰੇ ਅੰਦਰ ਤੇ ਅੱਗ ਪਈ ਮਚਦੀ ਸੀ ਮਿਸਰ, ਪਾਣੀ ਨਾਲ ਕੁੱਝ ਠੰਢ ਪੈ ਗਈ ਏ । ਲਿਆ ਹੋਰ ਪਿਲਾ ,"

"ਜ਼ਿਆਦਾ ਪਾਣੀ ਪੀਣਾ ਚੰਗਾ ਨਹੀਂ ਮਹਾਰਾਜ ।

ਮਲਕ ਨੇ ਮਿਸਰ ਦੀ ਗੱਲ ਜਿਵੇਂ ਮੰਨ ਲਈ, ਉਹ ਚੁਪ ਕਰ ਗਿਆ।

"ਤੁਹਾਡੀ ਤਬੀਅਤ ਹੁਣ ਕੈਸੀ ਏ ?' ਕੁੱਝ ਦੇਰ ਬਾਅਦ ਮਿਸਰ ਨੇ ਚੁੱਪ ਤੋੜਦਿਆਂ ਪੁਛਿਆ ।

"ਹੁਣ ਤੇ ਠੀਕ ਏ ਕੁੱਝ, ਪਰ ਸਵੇਰੇ ...... ਸਵੇਰੇ ਮੈਨੂੰ ਕੀ ਹੋ ਗਿਆ ਸੀ ?

"ਸਫ਼ਰ ਦੀ ਥਕਾਵਟ ਕਾਰਨ ਅਕਸਰ ਸਰੀਰ ਖਰਾਬ ਹੋ ਜਾਂਦਾ ਏ ਹਜ਼ੂਰ ।"

ਪਰ ਸਫ਼ਰ ਦੀ ਥਕਾਵਟ ਕਾਰਨ ਅੱਗ ਤੇ ਕਦੇ ਇਸਤਰ੍ਹਾਂ ਨਹੀਂ ਹੋਇਆ । ਮੇਰਾ ਸਾਰਾ। ਜਿਸਮ ਟੂਟ ਰਿਹਾ ਏ, ਕਲੇਜਾ ਸੜ ਰਿਹਾ ਏ । ਅੱਖਾਂ ਖੋਲ੍ਹਣ ਨੂੰ ਜੀਅ ਨਹੀਂ ਕਰਦਾ।

ਕਿਸੇ ਵੈਦ ਹਕੀਮ ਨੂੰ ਬੁਲਾ ਲਿਆਵਾਂ ਹਜ਼ੂਰ ।"

"ਨਹੀਂ।” ਮੈਨੂੰ ਪਾਣੀ ਦੇ, ਪਾਣੀ ਪੀਣ ਨਾਲ ਅੱਗੇ ਨਾਲੋਂ ਕਾਫ਼ੀ ਫ਼ਰਕ ਪੈ ਗਿਆ ਏ ।

"ਲਉ ਮਹਾਰਾਜ ! ਮਿਸਰ ਨੇ ਝਿਜਕਦਿਆਂ ਝਿਜਕਦਿਆਂ ਪਾਣੀ

੮੧