ਪੰਨਾ:Hakk paraia.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਤ ਫੇਰ ਵਿਗੜ ਗਈ ਏ । ਸਿਪਾਹੀ ਉਸ ਨੂੰ ਹੀ ਸੁਨੇਹਾ ਦੇ ਗਿਆ ਸੀ।

“ਹਾਏ ਰਾਮ ! ਸ਼ਹਿਜ਼ਾਦੇ ਦੀ ਹਾਲਤ ਫੇਰ ਵਿਗੜ ਗਈ ! ਪਰਮਾਤਮਾ ਸਭ ਦੀਆਂ ਆਂਦਰਾਂ ਠੰਡੀਆਂ ਰਖੇ ।"

“ਰਾਣੀ ਜੀ ਛੇਤੀ ਭੇਜ ਦਿਉ ਰਾਜਾ ਜੀ ਨੂੰ, ਕਿਤੇ ਦੇਰ ਹੋ ਜਾਣ ਕਾਰਨ......

ਸੁਲਖਣਾਂ ਨੇ ਭਾਵੇਂ ਵਾਕ ਅਧੂਰਾ ਛੱਡ ਦਿਤਾ ਸੀ ਪਰ ਜਨਕ ਉਹਦਾ ਭਾਵ ਸਮਝ ਗਈ ਸੀ । “ਮੈਂ ਹੁਣੇ ਉਹਨਾਂ ਨੂੰ ਭੇਜ ਦੇਨੀ ਆਂ ! ਸੁਲਖਣਾਂ ਤੂੰ ਬਸਤਰ ਵਗ਼ੈਰਾ ਹੱਖ ਗੁਸਲਖ਼ਾਨੇ 'ਚ ।" ਕਹਿ ਜਨਕੇ ਅੰਦਰ ਆ ਗਈ ।

"ਏ ਜੀ ਉਠੋ ਨਾ । ਮਲਕ ਦੇ ਪਲੰਘ ਤੇ ਬੈਠ ਜਨਕ ਨੇ ਉਹਦੇ ਕੰਨ ਦੇ ਕੋਲ ਮੂੰਹ ਕਰਕੇ ਆਖਿਆ"

"ਉ-ਹੁੰ ਜ਼ਰਾ ਸੌਣ ਦਿਉ । ਅਜੇ ਹੁਣੇ ਤੇ ਸੁੱਤੇ ਹਾਂ।' ਤੇ ਮਲਕ ਨੇ ਪਾਸਾ ਪਰਤ ਆਪਣੀਆਂ ਦੋਵੇਂ ਬਾਂਹਵਾਂ ਜਨਕ ਦੇ ਦੁਆਲੇ ਵਲ ਲਈ ਤੇ ਉਸਨੂੰ ਆਪਣੇ ਵਲ ਖਿਚਦਾ ਹੋਇਆ ਬੋਲਿਆ "ਤੂੰ ਵੀ ਸੌ ਜਾ।

“ਪ੍ਰਭਾਤ ਹੋ ਗਈ ਏ ਉਠੇ, ਹੁਣ ਸੌਣ ਦਾ ਵੇਲਾ ਏ ! ਛੇਤੀ ਉਠੋ ।"

ਉ......ਹੁ... ਤੂੰ ਅਜ ਕੱਲੀ ਚਲੀ ਜਾ ਪੁਜਾ ਨੂੰ, ਮੈਨੂੰ ਸੌਣ ਦੇ ।

ਤੁਸਾਂ ਮੱਹਲੀ ਜਾਣਾ ਏ ਸ੍ਵਾਮੀ । ਨਵਾਬ ਦਾ ਸਿਪਾਹੀ ਆਇਆਂ ਸੀ।

“ਨਵਾਬ ਦਾ ਸਿਪਾਹੀ......ਮਹਲੀ...... ਗੱਲ ਕੀ ਏ" ਮਲਕ ਘਬਰਾਕੇ ਉਠ ਬੈਠਾ ।

"ਕਹਿੰਦੇ ਨੇ ਸ਼ਹਿਜ਼ਾਦੇ ਦੀ ਹਾਲਤ ਫੇਰ ਵਿਗੜ ਗਈ ਏ ।"

“ਹੱਛਾ । ਮੈਂ ਹੁਣੇ ਜਾਨਾਂ ।" ਕਹਿ ਮਲਕ ਉਠਕੇ ਛੇਤੀ ਛੱਤਾ ਤਿਆਰ ਹੋਣ ਲਗ ਪਿਆ ।

੯੮