ਪੰਨਾ:Hakk paraia.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਕੜ ਦੀ ਪਹਿਲੀ ਬਾਂਗ ਨਾਲ ਜਨਕ ਦੀ ਅੱਖ ਖੁੱਲ੍ਹ ਗਈ । ਪਰ ਉਨੀਂਦਰੇ ਕਾਰਨ ਉਹਦਾ ਸਰੀਰ ਟੁੱਟ ਰਿਹਾ ਸੀ। ਇਸ ਲਈ ਉਹ ਜਾਗੋ ਮੀਟੀ ਹਾਲਤ ਵਿਚ ਹੀ ਬਿਸਤਰੇ 'ਚ ਪਈ ਰਹੀ ।

ਏਨੇ ਨੂੰ ਦਰਵਾਜ਼ੇ ਤੇ ਦਸਤਕ ਹੋਈ । ਰਾਮ ਰਾਮ ਕਰਦੀ ਜਨਕ ਉਠਕੇ ਬੈਠ ਗਈ । ਸਿਰਹਾਣਿਉਂ ਗਰਮ ਚਾਦਰ ਲੈ ਉਸ ਆਪਣੇ ਜਿਸਮ ਨੂੰ ਵਲ੍ਹੇਟਿਆ ਤੇ ਬੂਹੇ ਵਲ ਵਧਦੀ ਹੋਈ ਬੋਲੀ : ਕੌਣ, ਸੁਲਖਣਾਂ ?

“ਹਾਂ ਰਾਣੀ ਜੀ। ਸ਼ੁਭ ਪ੍ਰਭਾਤ ।"

"ਸ਼ੁਭ ਪ੍ਰਭਾਤ' ਜਨਕ ਨੇ ਅੰਦਰੋਂ ਹੀ ਹੁੰਗਾਰਾਂ ਭਰਿਆ ਤੇ ਫੇਰ ਥੋੜ੍ਹਾ ਜਿਹਾ ਦਰਵਾਜ਼ਾ ਖੋਲੇ ਬਾਹਰ ਨਿਕਲ ਆਈ ।

"ਦਾਸੀ ਪ੍ਰਨਾਮ ਕਰਦੀ ਏ ਰਾਣੀ ਜੀ' ਜਨਕ ਦੇ ਪੈਰਾਂ ਤੇ ਝੁਕਦਿਆਂ ਸੁਲਖਣਾਂ ਨੇ ਬੜੀ ਮਿੱਠੀ ਆਵਾਜ਼ ਵਿਚ ਆਖਿਆ, ਇਸ਼ਨਾਨ ਲਈ ਪਾਣੀ ਭਰ ਦਿਤਾ ਏ, ਨਾਲੇ ...... ਤੇ ਗੱਲ ਨੂੰ ਅਧੂਰੀ ਹੀ ਛੱਡ ਉਹ ਆਪਣੇ ਠਰਦੇ ਹੱਥਾਂ ਨੂੰ ਆਪਸ ਵਿਚ ਮਲੋਣ ਲਗ ਪਈ ।

"ਨਾਲੇ ਕੀ ਸੁਲਖਣਾਂ, ਤੂੰ ਗੱਲ ਕਰਦੀ ਕਰਦੀ ਵਿਚੇ ਕਿਉਂ ਛੱਡ ਦੇਨੀ ਏਂ ? ਜਨਕ ਨੇ ਪਿਆਰ ਭਰੀ ਝਿੜਕ ਦਿਤੀ ।

"ਨਾਲੇ ...... ਨਾਲੇ ਮੈਂ ਭੁਲ ਗਈ ਰਾਣੀ ਜੀ, ਹਾਂ ਸੱਚ ਆ ਗਿਆਂ ਯਾਦ, ਨਵਾਬ ਦਾ ਸਿਪਾਹੀ ਆਇਆ ਸੀ।

" ਐਡੀ ਸਵੇਰੇ । ਕੀ ਕਹਿੰਦਾ ਸੀ ?"

“ਕਹਿੰਦਾ ਸੀ ਨਵਾਬ ਹੋਰੀਂ ਮਲਕ ਸਾਹਿਬ ਨੂੰ ਯਾਦੇ ਫ਼ਰਮਾ ਰਹੇ ਨੇ ।"

"ਸੁਖ ਤੇ ਹੈ ?

"ਆਪਣਾ ਚੌਂਕੀਦਾਰੇ ਦੱਸਦਾ ਏ ਰਾਣੀ ਜੀ, ਕਿ ਸ਼ਹਿਜ਼ਾਦੇ ਦੀ

ਖੱਬੇ

ਵਿਚਾਲੇ

ਸੱਜੇ