ਪੰਨਾ:Hanju.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਜਹਾਂਗੀਰ ਤਾਂ ਚਲੇ ਗਏ, ਪਰੰਤੂ ਉਨ੍ਹਾਂ ਦੀ ਆਗਿਆ ਅਨੁਸਾਰ ਕੁਝ ਅਸਵਾਰ ਉਥੇ ਰਹਿ ਪਏ। ਉਨ੍ਹਾਂ ਨੇ ਪਾਲਕੀਆਂ ਦਾ ਪ੍ਰਬੰਧ ਕਰਕੇ ਮਾਂ-ਧੀਆਂ ਦੋਹਾਂ ਨੂੰ ਬੜੇ ਆਦਰ ਸਤਿਕਾਰ ਅਰ ਅਰਾਮ ਨਾਲ ਰਾਜਧਾਨੀ ਦਿੱਲੀ ਵਿਚ ਪੁਚਾ ਦਿਤਾ। ਦੋਵੇਂ ਪਾਲਕੀਆਂ ਸ਼ਾਹੀ ਮਹੱਲ ਵਿਚ ਭੇਜ ਦਿਤੀਆਂ ਗਈਆਂ। ਜਹਾਂਗੀਰ ਪਹਿਲਾਂ ਹੀ ਆ ਚੁਕੇ ਸਨ ਅਤੇ ਆਪਣੀ ਪਿਆਰੀ ਬੇਗਮ ਨੂਰਜਹਾਂ ਨੂੰ ਸਭ ਹਾਲ ਕਹਿ ਚੁਕੇ ਸਨ। ਪਾਲਕੀਆਂ ਦੇ ਪਹੁੰਚਦਿਆਂ ਹੀ ਨੂਰਜਹਾਂ ਨੇ ਬੜਾ ਸੁਆਗਤ ਕੀਤਾ। ਰੂਪ ਕਿਸ਼ੋਰੀ ਨੂੰ ਪੁਤਰੀ ਕਹਿਕੇ ਗਲ ਨਾਲ ਲਾਇਆ। ਇਸ ਤੋਂ ਉਪਰੰਤ ਧੀਰਜ ਦੇਕੇ ਰਹਿਣ ਲਈ ਸੋਹਣਾ ਮਕਾਨ ਦਿਤਾ। ਕਈ ਪ੍ਰਕਾਰ ਦੇ ਗਹਿਣੇ ਕਪੜੇ ਦਿਤੇ ਤੇ ਹਰ ਤਰ੍ਹਾਂ ਦੇ ਅਰਾਮ ਦਾ ਪਰਬੰਧ ਕਰ ਦਿਤਾ। ਕੁਝ ਦਿਨਾਂ ਪਿਛੋਂ ਸ਼ਹਿਨਸ਼ਾਹ ਜਹਾਂਗੀਰ ਨੇ ਰੂਪ ਕਿਸ਼ੌਰੀ ਦਾ ਵਿਆਹ ਉਸਦੀ ਮਾਤਾ ਦੀ ਮਰਜ਼ੀ ਅਨੁਸਾਰ ਤਾਲਕੋਟ ਦੇ ਇਕ ਉੱਚੇ ਘਰਾਣੇ ਦੇ ਸੁੰਦਰ ਬ੍ਰਹਿਮਣ ਵੰਸ਼ ਦੇ ਲੜਕੇ ਨਾਲ ਬੜੀ ਧੂਮ ਧਾਮ ਨਾਲ ਕਰ ਦਿੱਤਾ। ਵਿਆਹ ਦੇ ਸਮੇਂ ਆਪ ਸ਼ਹਿਨਸ਼ਾਹ ਜਹਾਂਗੀਰ, ਯੁਵਰਜ ਸ਼ਾਹ ਜਹਾਂ ਅਤੇ ਸਭ ਦਰਬਾਰੀ ਹਾਜ਼ਰ ਸਨ। ਜਹਾਂਗੀਰ ਨੇ ਤਾਲ ਕੋਟ ਦੀ ਰਿਆਸਤ, ਰੂਪ ਕਿਸ਼ੋਰੀ ਦੇ ਨਾਉਂ ਹਮੇਸ਼ਾਂ ਦੇ ਲਈ ਦਾਨ ਕਰ ਦਿੱਤੀ। ਉਸ ਸਮੇਂ ਤਾਲ ਕੋਟ ਦੀ ਰਿਆਸਤ ੧੫ ਲੱਖ ਦੀ ਸੀ। ਉਸ ਤੋਂ ਉਪਰੰਤ ਅਪਣੀ ਤਖਤ-ਨਸ਼ੀਨੀ ਦੇ ਸਮਾਗਮ ਪੁਰ ਸ਼ਾਹ ਜਹਾਂ ਨੇ ੫ ਲੱਖ ਦੀਆਂ ਜਗੀਰਾਂ ਹੋਰ ਵਧਾ