ਪੰਨਾ:Hanju.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਉਸ ਵਿਚ ਗ੍ਰੰਥਾਂ ਦੀ ਪੜ੍ਹਾਈ ਕਰਦੀ ਸੀ। ਭਾਵੇਂ ਪਿਤਾ ਦੀ ਅਣਹੋਂਦ ਉਸਨੂੰ ਖਟਕਦੀ ਸੀ, ਪਰ ਮਾਤਾ ਦੇ ਸਾਮ੍ਹਣੇ ਕਦੇ ਉਸਨੇ ਉਸਨੂੰ ਪ੍ਰਗਟ ਨਹੀਂ ਕੀਤਾ। ਮਾਤਾ ਭੀ ਆਪਣੀ ਪਿਆਰੀ ਪੁੱਤਰੀ ਦਾ ਸੁਖ ਦੇਖਕੇ ਜੀਊਂਦੀ ਸੀ। ਜਿਥੋਂ ਤਕ ਬਣ ਆਉਂਦਾ ਉਸਦੇ ਅਰਾਮ ਦੇ ਲਈ ਸਾਮਾਨ ਇਕੱਠਾ ਕਰ ਦਿਤਾ ਕਰਦੀ ਸੀ। ਭਾਵੇਂ ਖਾਣ ਪੀਣ ਦੀ ਬਹੁਤੀ ਸੌਖਿਆਈ ਨਹੀਂ ਸੀ,ਤਦੇ ਭੀ ਪਤੀ ਦੀ ਛਡੀ ਹੋਈ ਸੰਪਤ ਨਾਲ ਆਪਣਾ ਨਿਰਬਾਹ ਕਰ ਲੈਂਦਾe ਸੀ। ਰੋਟੀ ਕਪੜੇ ਦਾ ਕੰਮ ਟੁਰਿਆ ਚਲਦਾ ਸੀ, ਪਰ ਉਸਦਾ ਹਿਰਦਾ ਚਿੰਤਾ ਦੀ ਅੱਗ ਨਾਲ ਕੱਚ ਦੀ ਭੱਠੀ ਬਣਿਆ ਹੋਇਆ ਸੀ।

ਰਾਤ ਦੇ ਅੰਧਕਾਰ ਨੂੰ ਦਿਨ ਦਾ ਪ੍ਰਕਾਸ਼ ਦੂਰ ਕਰ ਦਿੰਦਾ ਹੈ। ਹਾੜ ਮਾਹ ਦੀ ਤਪਸ਼ ਨਾਲ ਝੁਲਸਿਆ ਹੋਇਆ ਸੰਸਾਰ, ਵਰਖਾ ਰੁੱਤ ਪ੍ਰਾਪਤ ਕਰਕੇ ਹਰਾ ਭਰਾ ਹੋ ਜਾਂਦਾ ਹੈ। ਠੀਕ ਇਹੋ ਦਸ਼ਾ ਮਨੁਖ ਜੀਵਨ ਦੀ ਹੈ। ਉਹ ਭੀ ਕਦੀ ਸੁਖਾਂ ਦੇ ਜੰਗਲ ਵਿਚ ਵਿਚਰਦਾ ਹੈ,ਤੇ ਕਦੀ ਦੁਖਾਂ ਦੇ ਮਾਰੂ-ਥਲ ਵਿਚ ਭਟਕ ਜਾਂਦਾ ਹੈ, ਤਾਂ ਫਿਰ ਪਰਮਾਤਮਾ ਦੀ ਕਿਰਪਾ ਨਾਲ ਇਹ ਭੀ ਵੇਖਣ ਵਿਚ ਆਇਆ ਕਿ ਉਹ ਸ਼ਾਂਤ ਨਗਰ ਦਾ ਵਾਸੀ ਬਣ ਜਾਂਦਾ ਹੈ। ਇਸ ਪਰਕਾਰ ਮਨੁੱਖ ਨੂੰ ਆਪਣੀ ਜੀਵਨ-ਯਾਤਰਾ ਧੂਪ-ਛਾਂ (ਦੁਖ-ਸੁਖ) ਵਾਲੇ ਸੰਸਾਰ ਵਿਚ ਇੱਛਾ ਰਹਿੰਦਿਆਂ ਅਥਵਾ ਨਾ ਰਹਿੰਦਿਆਂ ਹੋਇਆਂ ਭੀ ਪੂਰੀ ਕਰਨ ਪੈਂਦੀ ਹੈ।