ਪੰਨਾ:Hanju.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮)

ਸਰੂਪ! ਜੇ ਉਨ੍ਹਾਂ ਨੇ ਤੁਹਾਡੇ ਪੁਰ ਅਭਿਮਾਨ ਕੀਤਾ ਤਾਂ ਠੀਕ ਕੀਤਾ ਹੈ, ਪਰ ਤੁਹਾਨੂੰ ਤਾਂ ਉਨ੍ਹਾਂ ਪੁਰ ਅਭਿਮਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਅਪਰਾਧ ਹੀ ਕੀ ਸੀ, ਜੋ ਉਨ੍ਹਾਂ ਪੁਰ ਅਭਿਮਾਨ ਕੀਤਾ ਜਾਵੇ?

ਉਸ ਸਮੇਂ ਜਿਹੋ ਜਿਹੀ ਹਾਲਤ ਵਿਚ ਓਹ ਸਨ, ਕਿਆਸ ਕਰੋ, ਜੇ ਉਜੇਹੀ ਹਾਲਤ ਵਿਚ ਤੁਸੀ ਹੁੰਦੇ ਤਾਂ ਕੀ ਕਰਦੇ ? ਸ਼ਾਇਦ ਜ਼ਹਿਰ ਖਾ ਲੈਂਦੇ, ਅਥਵਾ ਗਲ ਵਿਚ ਰੱਸੀ ਪਾ ਫਾਹੇ ਆ ਜਾਂਦੇ! ਕਿਉਂ? ਇਹੋ ਨਾ ਕਿ ਹੋਰ ਕੁਝ? ਵੇਖੋ, ਨਾਰੀ ਦਾ ਹਿਰਦਾ ਪ੍ਰਕ੍ਰਿਤੀ ਦਾ ਅਖਾੜਾ (ਨਾਟਕ-ਸਟੇਜ)ਹੈ; ਤਰਾਂ ਤਰਾਂ ਦੇ ਖਿਲਾੜੀ ਉਸ ਸਟੇਜ ਪੁਰ ਆਉਂਦੇ ਹਨ, ਦਿੜਦਾ ਅਤੇ ਭੀਰੁਤਾ; ਪ੍ਰੇਮ ਅਰ ਘ੍ਰਿਣਾ, ਕਰੁਣਾ ਤੇ ਜ਼੍ਵਾਲਾ ਦਾ ਉਤਨਾ ਸੁੰਦਰ ਸੰਯੋਗ ਸੰਸਾਰ ਵਿਚ ਤੁਹਾਨੂੰ ਕਿਧਰੇ ਭੀ ਦਿਸਣ ਵਿਚ ਨਹੀਂ ਆਵੇਗਾ, ਜਿਤਨਾ ਨਾਰੀ ਦੇ ਹਿਰਦੇ ਵਿਚ। ਨਾਰੀ ਦੇ ਹਿਰਦੇ ਨੂੰ ਨਾਰੀ ਹੀ ਜਾਣ ਸਕਦੀ ਹੈ, ਦੂਜੇ ਨਹੀਂ ! ਉਸ ਨੂੰ ਜਾਣਨ ਦੇ ਲਈ ਉਸਦੇ ਅੰਦਰਲੇ ਤਕ ਪਹੁੰਚਕੇ ਉਸ ਦਾ ਸਭ ਕੁਝ ਵੇਖਣ ਦੇ ਲਈ, ਜਿਨ੍ਹਾਂ ਅੱਖਾਂ ਦੀ ਲੋੜ ਹੈ; ਉਹ ਅੱਖਾਂ ਸਭ ਪਾਸ ਨਹੀਂ ਹੁੰਦੀਆਂ। ਇਸ ਕਰਕੇ - ਸਭ ਲੋਕ ਉਸ ਦੀਆਂ ਗੱਲਾਂ ਜਾਣ ਭੀ ਨਹੀਂ ਸਕਦੇ! ਸਮਝਿਆ?

ਸੱਚ ਹੈ, ਉਨਾਂ ਨੂੰ ਲਿਆਉਣ ਲਈ, ਤੁਸੀ ਕਈ ਵਾਰ ਉਨਾਂ ਪਾਸ ਗਏ ਸਉ; ਫਿਰ ਭੀ ਉਹ ਨਾ ਆਏ। ਇਸ ਗਲ ਨੂੰ ਆਪਣੇ ਪੱਤਰ ਵਿਚ ਉਨ੍ਹਾਂ ਨੇ ਮੰਨਿਆ ਭੀ