ਪੰਨਾ:Hanju.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੭ )

ਦੇ ਬੋਲ ਸੁਣੋ। ਘਰ ਦੇ ਅੰਦਰ ਜਾਕੇ ਵੇਖਿਆ, ਸੁਸ਼ੀਲਾ ਖਿੜਕੀ ਵਿਚੋਂ ਬਾਹਰ ਵਲ ਇਕ ਟੱਕ ਅੱਖਾਂ ਫਾੜ ਫਾੜਕੇ ਵੇਖ ਰਹੀ ਹੈ। ਉਸਦੇ ਦੋਹਾਂ ਨੇਤ੍ਰਾਂ ਅਥਵਾ ਸਾਰੀ ਦੇਹ ਪੁਰ ਪ੍ਰਸੰਤਾ ਦੇ ਚਿੰਨ੍ਹ ਨਜ਼ਰ ਪਏ। ਮੈਂ ਪੁਛਿਆ: 'ਕੀ ਹੈ ਸੁਸ਼ੀਲਾ?'

"ਬੀਬੀ, ਉਹ ਵੇਖੋ, ਸਾਮ੍ਹਣੇ ਕੋਣ ਆ ਰਿਹਾ ਹੈ!"

ਕੋਈ ਮਨੁੱਖ ਆ ਰਿਹਾ ਸੀ। ਸੁਸ਼ੀਲਾ ਉਸ ਵਲ ਉਂਗਲ ਕਰਕੇ ਬੋਲੀ:-"ਬਿਲਕੁਲ ਉਨਾਂ ਵਰਗਾ ਹੀ ਮਲੂਮ ਹੋਂਦਾ ਹੈ। ਮਲੂਮ ਹੋਂਦਾ ਹੈ, ਓਹੀ ਹਨ।"

"ਸੁਸ਼ੀਲਾ, ਉਹ ਨਹੀਂ ਹਨ।"
"ਨਹੀਂ, ਨਹੀਂ, ਉਹੋ ਹੀ ਹਨ।"
"ਤੂੰ ਝੱਲੀ ਤਾਂ ਨਹੀਂ ਹੋ ਗਈ?"

ਇਤਨੇ ਨੂੰ ਉਹ ਮਨੁੱਖ ਸਾਡੇ ਘਰ ਦੀ ਖਿੜਕੀ ਕੋਲ ਆ ਗਿਆ, ਇਕ ਵਾਰ ਹੈਰਾਨ ਹੋਕੇ ਉਸਨੇ ਸਾਡੇ ਵਲ ਵੇਖਿਆ, ਤੇ ਆਪਣੇ ਰਾਹ ਪਿਆ ਅਤੇ ਜਾਂਦਾ ਜਾਂਦਾ ਅੱਖੀਆਂ ਤੋਂ ਓਹਲੇ ਹੋ ਗਿਆ। ਇਕ ਹਿਰਦਾ-ਵੇਧਨੀ ਆਹ ਭਰਕੇ ਸੁਸ਼ੀਲਾ ਬਿਸਤਰੇ ਉਪਰ ਲੇਟ ਗਈ।

੭.

ਵੇਖਦਿਆਂ ਵੇਖਦਿਆਂ ਸੁਸ਼ੀਲਾ ਇਕ ਦਮ ਕਿਸੇ ਆਫ਼ਤ ਵਿਚ ਫਸ ਗਈ। ਡਾਕਟਰ ਵੇਖ ਗਿਆ ਹੈ, ਕਹਿ ਗਿਆ ਹੈ-ਖਤਰੇ ਦੀ ਕੋਈ ਗੱਲ ਨਹੀਂ। ਪਰੰਤੂ ਮੈਨੂੰ ਤਾਂ ਚਹੁੰਈਂ ਪਾਸੀਂ ਭੈ ਹੀ ਭੈ ਦਿਸ ਰਿਹਾ ਹੈ। ਡਾਕਟਰ ਫਿਰ ਆਇਆ, ਵੇਖਕੇ ਉਸਨੇ ਕਿਹਾ- "ਕੋਈ ਚਿੰਤਾ ਨਹੀਂ, ਕੇਵਲ ਕਮਜ਼ੋਰੀ ਮਲੂਮ ਹੋਂਦੀ ਹੈ। ਡਾਕਟਰ ਚਲਾ ਗਿਆ।