ਪੰਨਾ:Hanju.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੌਂਕਣ

ਪ੍ਰੇਮ ਨਗਰ,

ਜੇਠ ਸੁਦੀ ੯

ਮੇਰੇ ਹਿਰਦੇ-ਕਮਲ ਦੇ ਸੂਰਜ ! 5. ਦਿਲ ਦੀਆਂ ਪੀੜਾਂ ਦੇ ਭਿਆਨਕ ਸੇਕ ਨਾਲ ਅਜ ਮੇਰਾ-ਨਾਰੀ ਦਾ-ਹਿਰਦਾ ਦਗਧ ਹੋ ਰਿਹਾ ਹੈ । ਜਾਲਾ ਦੀ ਜਿਸ ਵੇਦਨਾ ਨਾਲ ਅਜ ਮੇਰੇ ਤਨ-ਪਾਣ ਹਾ-ਹਾ-ਕਾਰ ਕਰ ਰਹੇਹਨ,ਉਸਦੀ ਬਿਰਥਾ ਤੁਹਾਨੂੰ ਕਿਸਤਰਾਂ ਦੱਸਾਂ? ਮੈਂ ਤੁਹਾਡੇ ਪੁਰ ਅਵਿਸ਼ਵਾਸ ਕੀਤਾ ਹੈ, ਅਭਿਮਾਨ ਕੀਤਾ ਹੈ ਅਤੇ ਮੇਰਾ ਉਹੋ ਅਭਿਮਾਨ, ਅੱਜ ਤਿੱਖੇ ਬਾਣਾਂ ਵਾਝ ਮੇਰੇ ਕਲੇਜੇ ਨੂੰ ਵਿਨ ਰਿਹਾ ਹੈ ।

ਪ੍ਰੀਤਮ ! ਬਹਾਰ ਦੋ ਓਹ ਦਿਨ ਜਦੋਂ ਯਾਦ ਆਉਂਦੇ ਹਨ, ਵਿਚਾਰਾਂ ਦੀਆਂ ਘਨਘੋਰ ਘਟਾਂ ਨਾਲ ਮੱਥਾ ਭਰ ਜਾਂਦਾ ਹੈ, ਹਿਰਦਾ ਪਾਗਲ ਹੋ ਜਾਂਦਾ ਹੈ ਅਤੇ ਪ੍ਰਾਣ ਸੌ ਸੌ ਵਾਰ ਨੱਚ ਉਠਦੇ ਹਨ | ਉਹ ਦਿਨ ਕਿਤਨੇ ਸੁੰਦਰ ਸਨ? ਉਹ ਦਿਨ । ਉਸ ਸਮੇਂ ਮੈਂ-ਤੁਸੀਂ ਦੋਵੇਂ ਹੀ ਬਸੰਤ ਦੀ ਬਹਾਰ ਵਿਚ ਆਨੰਦ ਦੀ ਬੰਸਰੀ ਵਜਾਉਂਦੇ ਸਾਂ । ਨਾ ਦੁਨੀਆਂਦਾਰੀਦਾ ਗਿਆਨ ਸੀ ਅਰ ਮਾਨ-ਅਭਿਮਾਨ ਦੀਆਂ ਗੱਲਾਂ ਦਾ ਪਤਾ ਸੀ । ਗੀਚਿਆਂ ਵਿਚ ਫੁਲਵਾੜੀਆਂ ਅੰਦਰ, ਮੈਂ-ਤੁਸੀ ਭੌਰਿਆਂ ਵਾਂਙ ਉਡਦੇ ਫਿਰਦੇ ਸਾਂ